ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਕਮੇਟੀ ਵਲੋਂ ਆਕਸੀਜਨ ਦੇ ਲੰਗਰਾਂ ਦੀ ਸ਼ੁਰੂਆਤ

ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਕਮੇਟੀ ਵਲੋਂ ਆਕਸੀਜਨ ਦੇ ਲੰਗਰਾਂ ਦੀ ਸ਼ੁਰੂਆਤ
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ

ਏ ਟੀ ਬਿਊਰੋ

ਨਵੀਂ ਦਿੱਲੀ: ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਕਮੇਟੀ ਵੱਲੋ ਆਕਸੀਜਨ ਦੇ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਗਈ ਹੈ, ਜਿਸ ਦਾ ਉਦਘਾਟਨ ਜਥੇਦਾਰ ਰਣਜੀਤ ਸਿੰਘ ਜੀ ਗੌਰੇ ਮਸਕੀਨ ਜੀ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਾਹਿਬ ਵੱਲੋ ਕੀਤਾ ਗਿਆ।

ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾਂ ਸਹਿਬ ਦੇ ਜਰਨਲ ਸਕੱਤਰ ਸ੍ਰ ਮਹਿੰਦਰ ਸਿੰਘ ਢਿੱਲੋ ਅਤੇ ਹੋਰ ਵੱਖ ਵੱਖ ਸ਼ਖ਼ਸੀਅਤਾਂ ਹਾਜਰ ਸਨ। ਇਸ ਸਬੰਦੀ ਜਾਣਕਾਰੀ ਦੇਂਦੇ ਹੋਏ ਜਥੇਦਾਰ ਬਘੌਰਾ ਨੇ ਕਿਹਾ ਕੇ ਪਿਛਲੇ ਸਾਲ ਦੇਸ਼ ਵਿਚ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਨਾਲ ਬਹੁਤ ਸਾਰੀਆਂ ਜਾਨਾ ਗਈਆ ਸਨ, ਪਰ ਕੇਂਦਰ ਸਰਕਾਰ ਇਸ ਬੀਮਾਰੀ ਨਾਲ ਲੜਨ ਲਈ ਕੋਈ ਠੋਸ ਕਦਮ ਨਹੀ ਚੁੱਕ ਸਕੀ।ਇਸ ਬੀਮਾਰੀ ਦੇ ਇਲਾਜ ਲਈ ਹਸਪਤਾਲ ਵਿੱਚ ਆਕਸੀਜਨ ਦੀ ਕਮੀ ਪੁਰੀ ਨਹੀਂ ਹੋ ਰਹੀ ਜੋ ਕੇਂਦਰ ਸਰਕਾਰ ਲਈ ਇਕ ਸ਼ਰਮਨਾਕ ਗੱਲ ਹੈ ।

ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕੁੱਝ ਸੰਸਥਾਵਾ ਸੰਤ ਮਹਾਂਪੁਰਸ਼ ਅੱਤੇ ਗੁਰੂ ਘਰਾ ਵਿੱਚੋ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਵੱਖ ਵੱਖ ਗੁਰਦੁਆਰਿਆਂ ਵਿੱਚ ਆਕਸੀਜਨ ਪਲਾਂਟ ਲਗਾਉਣ ਲਈ  ਕਦਮ ਚੁੱਕੇ ਗਏ, ਜਿਸ ਦੀ ਕੜੀ ਤਹਿਤ ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋ ਆਕਸੀਜਨ ਦੀ ਸੇਵਾ ਸੁਰੂ ਕੀਤੀ ਗਈ ਹੈ।