ਭਾਰਤ ਵਿਚ ਕੋਰੋਨਾ ਮਰੀਜ਼ਾਂ ’ਤੇ ਬਲੈਕ ਫੰਗਸ ਦਾ ਹਮਲਾ, ਨਜ਼ਰ ਗੁਆ ਰਹੇ ਨੇ ਲੋਕ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿਲੀ : ਭਾਰਤ ’ਚ ਕੋਰੋਨਾ ਮਹਾਮਾਰੀ ਦੌਰਾਨ ਇਕ ਹੋਰ ਖ਼ਤਰਾ ਸਾਹਮਣੇ ਆ ਰਿਹਾ ਹੈ। ਦਿੱਲੀ ਤੇ ਗੁਜਰਾਤ ’ਚ ਸੰਕ੍ਰਮਣ ਨੂੰ ਮਾਤ ਦੇਣ ਵਾਲੇ ਲੋਕਾਂ 'ਤੇ ਬਲੈਕ ਫੰਗਸ ਭਾਵ ਕਾਲੀ ਉੱਲੀ ਦਾ ਅਟੈਕ ਦੇਖਣ ਨੂੰ ਮਿਲ ਰਿਹਾ ਹੈ। ਇਹ ਬਿਮਾਰੀ ਅੱਖਾਂ ’ਤੇ ਸਭ ਤੋਂ ਜ਼ਿਆਦਾ ਹਮਲਾ ਕਰਦੀ ਹੈ। ਕੁਝ ਮਰੀਜ਼ਾਂ ’ਚ ਅੱਖਾਂ ਦੀ ਰੌਸ਼ਨੀ ਚਲੀ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਡਾਕਟਰੀ ਭਾਸ਼ਾ ’ਚ ਇਸ ਬਿਮਾਰੀ ਨੂੰ ਮਿਊਕਾਮਿਕੋਸਿਸ ਕਿਹਾ ਜਾਂਦਾ ਹੈ। ਗੁਜਰਾਤ ਦੇ ਸੂਰਤ ਇਲਾਕੇ ’ਚ ਇਸ ਬਿਮਾਰੀ ਦੇ 40 ਤੋਂ ਜ਼ਿਆਦਾ ਕੇਸ ਸਾਹਮਣੇ ਆਏ ਹਨ। ਇਨ੍ਹਾਂ ’ਚੋ 8 ਮਰੀਜ਼ਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਦਿੱਲੀ ’ਚ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਬਲੈਕ ਫੰਗਸ ਦੇ ਮਰੀਜ਼ ਵੀ ਵੱਧ ਗਏ ਹਨ। ਯੂਐੱਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਅਨੁਸਾਰ ਮਿਊਕਾਮਿਕੋਸਿਸ ਜਾਂ ਬਲੈਕ ਫੰਗਸ ਇਕ ਦੁਰਲੱਭ ਫੰਗਸ ਸੰਕ੍ਰਮਣ ਹੈ। ਇਸ ਨੂੰ ਸ਼ਲੇਸ਼ਮਾ ਰੋਗ ਜਾਂ ਜਾਈਗੋਮਾਈਕੋਸਿਸ ਵੀ ਕਿਹਾ ਜਾਂਦਾ ਹੈ। ਇਹ ਇਕ ਗੰਭੀਰ ਸੰਕ੍ਰਮਣ ਹੈ ਜੋ ਸ਼ਲੇਸ਼ਮ ਗਰੁੱਪ ਦੇ ਕਾਰਨ ਹੁੰਦਾ ਹੈ ਜਿਸ ਨੂੰ ਸ਼ਲੇਸ਼ਮਾਕੋਸ਼ਿਕਾ ਕਿਹਾ ਜਾਂਦਾ ਹੈ। ਇਸ ਦੇ ਕਣ ਪੂਰੇ ਵਾਤਾਵਰਣ ’ਚ ਰਹਿੰਦੇ ਹਨ। ਇਹ ਆਮ ਤੌਰ ’ਤੇ ਹਵਾ ਨਾਲ ਫੰਗਲ ਜੀਵਾਣੂਆਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਈਨਸ ਜਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਕਿਨ ’ਤੇ ਕੱਟ, ਜਲਣ ਜਾਂ ਹੋਰ ਪ੍ਰਕਾਰ ਦੀਆਂ ਸੱਟਾਂ ਤੋਂ ਬਾਅਦ ਵੀ ਹੋ ਸਕਦਾ ਹੈ।ਕੋਰੋਨਾ ਸੰਕ੍ਰਮਣ ਨਾਲ ਉਭਰਣ ਦੇ ਦੋ-ਤਿੰਨ ਦਿਨ ਬਾਅਦ ਕਾਲੀ ਫੰਗਸ ਦੇ ਲੱਛਣ ਦਿਖਾਈ ਦਿੰਦੇ ਹਨ। ਇਹ ਫੰਗਸ ਸੰਕ੍ਰਮਣ ਸਭ ਤੋਂ ਪਹਿਲਾਂ ਸਾਈਨਸ ’ਚ ਉਸ ਸਮੇਂ ਹੁੰਦਾ ਹੈ ਜਦ ਰੋਗੀ ਕੋਵਿਡ-19 ਤੋਂ ਠੀਕ ਹੋ ਜਾਂਦਾ ਹੈ ਤੇ ਲਗਪਗ ਦੋ-ਚਾਰ ਦਿਨ ’ਚ ਇਹ ਅੱਖਾਂ ’ਤੇ ਹਮਲਾ ਕਰਦਾ ਹੈ। ਕਿਰਣ ਹਸਪਤਾਲ ਦੇ ਈਐੱਨਟੀ ਡਾ. ਸੰਕੇਤ ਸ਼ਾਹ ਅਨੁਸਾਰ ਇਸ ਦੇ ਅਗਲੇ 24 ਘੰਟਿਆਂ ’ਚ ਇਹ ਸੰਕ੍ਰਮਣ ਦਿਮਾਗ਼ ਤਕ ਪਹੁੰਚ ਜਾਂਦਾ ਹੈ।
ਡਾ. ਸੰਕੇਤ ਸ਼ਾਹ ਅਨੁਸਾਰ ਫੰਗਸ ਸੰਕ੍ਰਮਣ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ’ਤੇ ਹਮਲਾ ਕਰਦਾ ਹੈ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲਿਆਂ ਨੂੰ ਸ਼ੂਗਰ ਲੈਵਲ ਆਦਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਰਣ ਹਸਪਤਾਲ ’ਚ ਈਐੱਨਟੀ ਵਿਭਾਗ ਦੇ ਡਾ ਅਜੈ ਸਵਰੂਪ ਅਨੁਸਾਰ ਸੰਕ੍ਰਮਣ ਆਮ ਤੌਰ ’ਤੇ ਉਨ੍ਹਾਂ ਰੋਗੀਆਂ ’ਚ ਦੇਖਿਆ ਜਾਂਦਾ ਹੈ, ਜੋ ਕੋਵਿਡ-19 ਤੋਂ ਠੀਕ ਹੋ ਗਏ ਹਨ, ਪਰ ਉਨ੍ਹਾਂ ’ਚ ਕਿਡਨੀ ਜਾਂ ਕਮਜ਼ੋਰ ਹਾਰਟ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਹਨ।
Comments (0)