ਬਰਤਾਨੀਆ ਦੀ ਮਹਾਰਾਣੀ ਨੇ ਨਿੰਦਰ ਸਿੰਘ ਜੌਹਲ ਨੂੰ ਡਿਪਟੀ ਲੈਫਟੀਨੈਂਟ ਵਜੋਂ ਨਾਮਜ਼ਦ ਕੀਤਾ

ਬਰਤਾਨੀਆ ਦੀ ਮਹਾਰਾਣੀ ਨੇ ਨਿੰਦਰ ਸਿੰਘ ਜੌਹਲ ਨੂੰ ਡਿਪਟੀ ਲੈਫਟੀਨੈਂਟ ਵਜੋਂ ਨਾਮਜ਼ਦ ਕੀਤਾ

ਲੰਡਨ: ਬਰਤਾਨੀਆ ਦੀ ਮਹਾਰਾਣੀ ਵੱਲੋਂ ਵੈਸਟ ਮਿਡਲੈਂਡ ਦੇ ਕਾਰੋਬਾਰੀ ਨਿੰਦਰ ਸਿੰਘ ਜੌਹਲ ਨੂੰ ਹਲਕੇ ਦੇ ਡਿਪਟੀ ਲੈਫਟੀਨੈਂਟ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਪ੍ਰਾਪਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਨਿੰਦਰ ਸਿੰਘ ਨੇ ਕਿਹਾ ਕਿ ਇਹ ਉਹਨਾਂ ਲਈ ਮਾਣ ਵਾਲੀ ਗੱਲ ਹੈ। 

ਨਿੰਦਰ ਸਿੰਘ ਨੇ ਦੱਸਿਆ ਕਿ ਉਹ ਇਕ ਆਮ ਕੰਮ ਕਾਰ ਕਰਨ ਵਾਲੇ ਪਰਿਵਾਰ ਨਾਲ ਸਮੈਦਿਕ 'ਚ ਵੱਡੇ ਹੋਏ। ਉਹ ਸੰਗੀਤਕ ਖੇਤਰ 'ਚ ਵੀ ਉੱਘੇ ਰਹੇ ਹਨ। ਉਨ੍ਹਾਂ ਕਿਹਾ, "ਮੈਂ ਸਿੱਖ ਹਾਂ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਧਰਮ ਨੇ ਮੇਰੀ ਮਦਦ ਕੀਤੀ ਹੈ, ਕਿਉਂਕਿ ਸਿੱਖ ਧਰਮ ਕਿਸੇ ਨਾਲ ਪੱਖਪਾਤ ਨਹੀਂ ਕਰਦਾ।"
 
ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਰੁਤਬੇ ਨੂੰ ਲੈ ਕੇ ਹੈਰਾਨ ਵੀ ਹਨ ਅਤੇ ਖੁਸ਼ ਵੀ। ਨਿੰਦਰ ਸਿੰਘ ਜੌਹਲ ਨੇ ਕਿਹਾ ਕਿ ਉਹਨਾਂ ਨੂੰ ਉਸ ਸਮੇਂ ਤੱਕ ਯਕੀਨ ਨਹੀਂ ਸੀ ਆ ਰਿਹਾ ਜਦ ਤੱਕ ਉਹਨਾਂ ਨੇ ਖ਼ੁਦ ਨੂੰ ਡਿਪਟੀ ਲੈਫਟੀਨੈੱਟ ਦੀ ਵਰਦੀ 'ਚ ਨਹੀਂ ਸੀ ਵੇਖ ਲਿਆ।

56 ਸਾਲਾ ਨਿੰਦਰ ਸਿੰਘ ਲੀਡਜ਼ ਯੂਨੀਵਰਸਿਟੀ ਤੋਂ ਵਿੱਤ ਸਬੰਧੀ ਡਿਗਰੀ ਹਾਸਿਲ ਕਰਕੇ ਅਕਾਊਟੈਂਟ ਬਣੇ ਅਤੇ ਬਾਅਦ 'ਚ ਅਸਟਨ ਯੂਨੀਵਰਸਿਟੀ ਤੋਂ ਐਮ. ਬੀ. ਏ. ਦੀ ਡਿਗਰੀ ਹਾਸਿਲ ਕੀਤੀ।