ਕਾਨਪੁਰ ਵਿੱਚ 16 ਸਾਲਾ ਮੁਸਲਿਮ ਨੌਜਵਾਨ ਨੂੰ "ਜੈ ਸ਼੍ਰੀ ਰਾਮ" ਦੇ ਨਾਂ 'ਤੇ ਕੁੱਟਿਆ
ਕਾਨਪੁਰ: ਉੱਤਰ ਪ੍ਰਦੇਸ਼ ਵਿੱਚ ਰਾਮ ਦੇ ਨਾਂ 'ਤੇ ਇੱਕ ਹੋਰ ਮੁਸਲਮਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ 16 ਸਾਲਾ ਮੁਸਲਮਾਨ ਨੌਜਵਾਨ ਕੁੱਟਮਾਰ ਦਾ ਸ਼ਿਕਾਰ ਹੋਇਆ ਹੈ। ਪੀਟੀਆਈ ਖਬਰ ਅਜੈਂਸੀ ਦੀ ਰਿਪੋਰਟ ਮੁਤਾਬਿਕ ਪੁਲਿਸ ਨੇ ਦੱਸਿਆ ਕਿ ਕਾਨਪੁਰ ਵਿੱਚ ਮੁਸਲਿਮ ਟੋਪੀ ਪਾਈ ਇੱਕ 16 ਸਾਲਾਂ ਨੌਜਵਾਨ ਨੂੰ "ਜੈ ਸ਼੍ਰੀ ਰਾਮ" ਦਾ ਨਾਅਰਾ ਨਾ ਬੋਲਣ 'ਤੇ ਕੁੱਟਿਆ ਗਿਆ।
ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ ਜਦੋਂ ਮੋਹੱਮਦ ਤਾਜ ਨਾਮੀਂ ਨੌਜਵਾਨ ਨਮਾਜ਼ ਪੜ੍ਹ ਕੇ ਵਾਪਿਸ ਘਰ ਜਾ ਰਿਹਾ ਸੀ। ਇਸ ਮੌਕੇ ਮੋਟਰਸਾਈਕਲ 'ਤੇ ਆਏ ਤਿੰਨ-ਚਾਰ ਲੋਕਾਂ ਨੇ ਉਸਨੂੰ ਘੇਰ ਲਿਆ ਤੇ ਉਸਨੂੰ ਟੋਪੀ ਉਤਾਰਨ ਲਈ ਕਿਹਾ। ਇਹਨਾਂ ਲੋਕਾਂ ਨੇ ਉਸਨੂੰ "ਜੈ ਸ਼੍ਰੀ ਰਾਮ" ਬੋਲਣ ਲਈ ਕਿਹਾ ਤੇ ਜਦੋਂ ਉਸਨੇ ਮਨ੍ਹਾ ਕੀਤਾ ਤਾਂ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਹਨਾਂ ਬਦਮਾਸ਼ਾਂ ਨੇ ਉਸਨੂੰ ਧਮਕਾਉਂਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਇਹ ਟੋਪੀ ਪਾਉਣ ਦੀ ਮਨਜ਼ੂਰੀ ਨਹੀਂ ਹੈ।
ਤਾਜ ਨੇ ਦੱਸਿਆ, "ਉਹਨਾਂ ਮੇਰੀ ਟੋਪੀ ਉਤਾਰ ਦਿੱਤੀ, ਮੈਨੂੰ ਹੇਠ ਸੁੱਟਿਆ ਅਤੇ "ਜੈ ਸ਼੍ਰੀ ਰਾਮ" ਬੋਲਣ ਲਈ ਕਹਿੰਦਿਆਂ ਅੰਨ੍ਹੇਵਾਹ ਕੁੱਟਮਾਰ ਕਰਨ ਲੱਗੇ। ਉਸਨੇ ਦੱਸਿਆ ਕਿ ਉਸ ਦੇ ਰੌਲਾ ਪਾਉਣ 'ਤੇ ਅਤੇ ਮਦਦ ਦੀ ਭੀਖ ਮੰਗਣ ਤੋਂ ਬਾਅਦ ਕੁੱਝ ਸਥਾਨਕ ਦੁਕਾਨਦਾਰਾਂ ਨੇ ਉਸਨੂੰ ਛਡਵਾਇਆ। ਇਸ ਘਟਨਾ ਸਬੰਧੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)