ਅਮਰੀਕਾ ਵਿੱਚ ਸਿੱਖ ਪਰਿਵਾਰ ਦੇ ਨੌਜਵਾਨ ਫੌਜੀ ਪੁੱਤ ਦਾ ਕਤਲ

ਅਮਰੀਕਾ ਵਿੱਚ ਸਿੱਖ ਪਰਿਵਾਰ ਦੇ ਨੌਜਵਾਨ ਫੌਜੀ ਪੁੱਤ ਦਾ ਕਤਲ
ਇਨਾਹਿਤਦੀਪ ਸਿੰਘ ਸੰਧੂ

ਜਾਰਜੀਆ: ਅਮਰੀਕਾ ਦੇ ਜਾਰਜੀਆ ਸੂਬੇ ਵਿੱਚ 20 ਸਾਲਾ ਸਿੱਖ ਨੌਜਵਾਨ ਇਨਾਹਿਤਦੀਪ ਸਿੰਘ ਸੰਧੂ ਦਾ ਕਤਲ ਕਰ ਦਿੱਤਾ ਗਿਆ ਹੈ। ਇਹਾਹਿਤਦੀਪ ਸਿੰਘ ਸਿਆਟਲ ਸ਼ਹਿਰ ਦਾ ਵਸਨੀਕ ਸੀ। ਇਸ ਕਤਲ ਸਬੰਧੀ ਜਾਣਕਾਰੀ ਦਿੰਦਿਆਂ ਪੈਰੀ ਪੁਲਿਸ ਵਿਭਾਗ ਦੇ ਮੁਖੀ ਸਟੀਟ ਲਿਨ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਮਿਲਣ ਲਈ ਜਾਰਜੀਆ ਸੂਬੇ ਵਿੱਚ ਗਿਆ ਸੀ ਜਿੱਥੇ 25 ਸਾਲਾ ਰਾਉਨਟਰੀ ਨੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। 

ਇਨਾਹਿਤਦੀਪ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਨੇ ਦਮ ਤੋੜ ਦਿੱਤਾ। ਪੁਲਿਸ ਨੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਕੋਲੋਂ ਪੁੱਛ-ਪੜਤਾਲ ਚੱਲ ਰਹੀ ਹੈ। 

ਇਨਾਹਿਤਦੀਪ ਸਿੰਘ ਨੇ ਕੈਂਟ ਵੁੱਡ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਸੀ। ਉਸ ਦੀ ਡਿਊਟੀ ਮੈਰੀਨ ਤੇ ਸੇਲਰਜ਼ 'ਚ ਹਥਿਆਰਾਂ ਨੂੰ ਸੁਰੱਖਿਅਤ ਰੱਖਣ ਦੀ ਸੀ ਤੇ ਉਹ ਏਅਰਕ੍ਰਾਫਟ ਵਿੰਗ 'ਚ ਤੈਨਾਤ ਸੀ। 

ਇਨਾਹਿਤਦੀਪ ਸਿੰਘ ਸੰਧੂ ਦੀ ਮੌਤ 'ਤੇ ਸਥਾਨਕ ਭਾਈਚਾਰੇ ਨੇ ਦੁੱਖ ਪ੍ਰਗਟ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਨਾਹਿਤਦੀਪ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ 11 ਮਈ ਨੂੰ ਕੀਤਾ ਜਾਵੇਗਾ ਤੇ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਜਾਵੇਗੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ