ਕੈਲੀਫੋਰਨੀਆ ਜੇਲ੍ਹ ਵਿਚ ਬੰਦ ਕੈਦੀ ਨੇ ਸਾਥੀ ਕੈਦੀ ਦਾ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ

ਕੈਲੀਫੋਰਨੀਆ ਜੇਲ੍ਹ ਵਿਚ ਬੰਦ ਕੈਦੀ ਨੇ ਸਾਥੀ ਕੈਦੀ ਦਾ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ
ਜੇਮੀ ਓਸੁਨਾ

ਸਟਾਕਟਨ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਕਤਲ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜੇਲ ਵਿਚ ਬੰਦ ਇਕ ਵਿਅਕਤੀ ਵੱਲੋਂ ਆਪਣੇ ਸਾਥੀ ਕੈਦੀ ਦਾ ਬਹੁਤ ਹੀ ਹੌਲਨਾਕ ਢੰਗ ਨਾਲ ਕਤਲ ਕਰ ਦਿੱਤਾ ਗਿਆ। ਕਿੰਗਜ ਕਾਊਂਟੀ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਫਿਲਐਸਬਿਨਸੇਡ ਨੇ ਦਸਿਆ ਕਿ ਜੇਮੀ ਓਸੁਨਾ ਨਾਮੀ ਦੋਸ਼ੀ ਨੂੰ ਕੋਰੋਰੈਨ ਸਟੇਟ ਜੇਲ ਤੋਂ ਸਟਾਕਟਨ ਜੇਲ ਵਿਚ ਤਬਦੀਲ ਕੀਤਾ ਗਿਆ ਸੀ ਜਿਥੇ ਉਸ ਨੇ ਕਿਸੇ ਤੇਜ ਧਾਰ ਹਥਿਆਰ ਨਾਲ 44 ਸਾਲਾ ਲੂਇਸ ਰੋਮਰੋ ਨਾਮੀ ਆਪਣੇ ਸਾਥੀ ਕੈਦੀ ਦੀ ਜੀਭ, ਨੱਕ, ਕੰਨ, ਅੱਖਾਂ ਤੇ ਬੁੱਲਾਂ ਨੂੰ ਬੁਰੀ ਤਰਾਂ ਕੱਟ ਵੱਢ ਦਿੱਤਾ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਜੇਲ ਦੇ ਸਟਾਫ ਜਾਂ ਕਿਸੇ ਹੋਰ ਕੈਦੀ ਨੂੰ ਜੇਮ ਓਸੂਨਾ ਦੀ ਇਸ ਕਰਤੂਤ ਦਾ ਸਮੇਂ ਸਿਰ ਪਤਾ ਨਹੀਂ ਲੱਗਾ। ਜਦੋਂ ਜੇਲ ਦੇ ਗਾਰਡਾਂ ਨੂੰ ਪਤਾ ਲੱਗਾ ਤਾਂ ਲੂਇਸ ਰੋਮਰੋ ਉਸ ਸਮੇਂ ਤੱਕ ਮਰ ਚੁੱਕਾ ਸੀ। ਇਹ ਜੇਲ ਸੈਕਰਾਮੈਂਟੋ ਦੇ ਦੱਖਣ ਵਿਚ ਤਕਰੀਬਨ 220 ਮੀਲ ਦੂਰ ਸਥਿੱਤ ਹੈ। ਇਸ ਸਮੇਂ ਇਸ ਜੇਲ ਵਿਚ 3300 ਤੋਂ ਵਧ ਕੈਦੀ ਹਨ। ਪੋਸਟ ਮਾਰਟਮ ਵਿਚ ਸਪੱਸ਼ਟ ਹੋਇਆ ਹੈ ਕਿ ਲੂਇਸ ਰੋਮਰੋ ਦੀ ਮੌਤ ਡੂੰਘੇ ਜ਼ਖਮਾਂ ਕਾਰਨ ਜਿਆਦਾ ਖੂਨ ਵਹਿ ਜਾਣ ਕਾਰਨ ਹੋਈ ਹੈ।

ਓਸੂਨਾ ਵਿਰੁੱਧ ਹੱਤਿਆ, ਅਤਿਆਚਾਰ ਕਰਨ ਤੇ ਹਥਿਆਰ ਰਖਣ ਸਮੇਤ ਹੋਰ ਕਈ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਬਹੁਤ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ