ਕਮਲ ਨਾਥ ਦੀ ਸਰਕਾਰ ਸੁੱਟਣ ਵਾਲੇ 22 ਕਾਂਗਰਸੀ ਐਲਐਲਏ ਭਾਜਪਾ 'ਚ ਸ਼ਾਮਲ ਹੋਏ

ਕਮਲ ਨਾਥ ਦੀ ਸਰਕਾਰ ਸੁੱਟਣ ਵਾਲੇ 22 ਕਾਂਗਰਸੀ ਐਲਐਲਏ ਭਾਜਪਾ 'ਚ ਸ਼ਾਮਲ ਹੋਏ

ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਅਸਤੀਫੇ ਦੇ ਕੇ ਕਮਲ ਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੁੱਟਣ ਵਾਲੇ 22 ਕਾਂਗਰਸੀ ਐਮਐਲਏ ਅੱਜ ਐਲਾਨੀਆ ਤੌਰ 'ਤੇ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਹਨਾਂ ਵਿਧਾਇਕਾਂ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਜੋਤੀਰਾਦਿੱਤਿਆ ਸਿੰਦੀਆ ਦੀ ਹਾਜ਼ਰੀ 'ਚ ਭਾਜਪਾ 'ਚ ਸ਼ਾਮਲ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਕਈ ਦਿਨਾਂ ਦੇ ਡਰਾਮੇ ਮਗਰੋਂ ਬੀਤੇ ਕੱਲ੍ਹ ਕਮਲ ਨਾਥ ਨੇ ਬਹੁਮਤ ਸਾਬਤ ਕਰਨ ਤੋਂ ਪਹਿਲਾਂ ਹੀ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।