ਜ਼ੀਰੋ ਫੀਸ ਨਾਲ ਜਾਣੈ ਜਾਂਦੇ ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਦੁਆਰਾ ਪਹਿਲੀ ਪਾਤਸ਼ਾਹੀ ਜੀ ਦੇ ਆਗਮਨ ਪੂਰਬ ਨੂੰ ਮਨਾਉਣ ਸੰਬੰਧਿਤ ਮੀਟਿੰਗ

ਜ਼ੀਰੋ ਫੀਸ ਨਾਲ ਜਾਣੈ ਜਾਂਦੇ ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਦੁਆਰਾ ਪਹਿਲੀ ਪਾਤਸ਼ਾਹੀ ਜੀ ਦੇ ਆਗਮਨ ਪੂਰਬ ਨੂੰ ਮਨਾਉਣ ਸੰਬੰਧਿਤ ਮੀਟਿੰਗ

ਅੰਮ੍ਰਿਤਸਰ ਟਾਈਮਜ਼

ਜਲੰਧਰ: ਜਲੰਧਰ ਸ਼ਹਿਰ ਵਿੱਚ ਜ਼ੀਰੋ ਫੀਸ (Zero Fees) ਦੇ ਨਾਮ ਨਾਲ ਜਾਣੇ ਜਾਂਦੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸਤੀ ਸ਼ੇਖ਼, ਲੋੜਵੰਦ ਅਤੇ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਦਾਨੀ ਸੱਜਣਾ ਦੇ ਸਹਿਯੋਗ ਨਾਲ ਮਿਆਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ।ਇਸ ਸਕੂਲ ਵਿੱਚ ਵਿਦਿਆਰਥੀਆਂ ਨੂੰ ਮੁਫਤ ਸਿੱਖਿਆਸਕੂਲ ਡਰੈਸ ਅਤੇ ਕਿਤਾਬਾਂ ਕਾਪੀਆਂ ਦਿੱਤੀਆਂ ਜਾਂਦੀਆਂ ਹਨ। ਬੀਤੇ ਦਿਨੀਂ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸਤੀ ਸ਼ੇਖ ਜਲੰਧਰ ਦੀ ਮੈਨੇਜਿੰਗ ਕਮੇਟੀ ਦੀ ਮੀਟਿੰਗ ਸ੍ਰ ਪ੍ਰਮਿੰਦਰਪਾਲ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਮੀਟਿੰਗ ਵਿੱਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੂਰਬ ਨੂੰ ਸਕੂਲ ਦੇ ਵਿਚ ਮਨਾਉਣ ਬਾਰੇ, ਬੱਚਿਆ ਦੇ ਗੁਰਮਤਿ ਕੋਰਸ ਅਤੇ ਗਤਕਾ ਟ੍ਰੇਨਿੰਗ ਬਾਰੇ ਨਵੇਂ ਟ੍ਰੇਨਿੰਗ ਟੀਚਰ ਦੀ ਕੀਤੀ ਗਈ ਨਿਯੁਕਤੀ ਬਾਰੇ, ਬੱਚਿਆਂ ਨੂੰ ਮੁਫ਼ਤ ਕਿਤਾਬਾਂ ਅਤੇ ਸਟੇਸ਼ਨਰੀ ਦੇਣ ਲਈ ਵੀਚਾਰ ਹੋਈ।ਸਕੂਲ ਦੀ ਪਿਛਲੀ ਗਰਾਊਂਡ ਦੀ ਸੇਵਾ 'ਈਕੋ ਸਿਖ ਸੰਸਥਾ' ਜੋ ਕਿ ਪੰਜਾਬ ਵਿਚ ਗੁਰੂ ਨਾਨਕ ਸਾਹਿਬ ਦੇ ਜੰਗਲ ਵਸਾਉਣ ਦੇ ਲਈ ਕਾਰਜਸ਼ੀਲ ਹੈ l ਜਿਸ ਨਾਲ ਵਾਤਾਵਰਨ ਦੇ ਵਿਚ ਸੁਧਾਰ ਅਤੇ ਸ਼ਹਿਰਾਂ ਕਸਬਿਆ ਵਿਚ ਪਲੂਸ਼ਨ ਤੋਂ ਨਿਜਾਤ ਮਿਲਦੀ ਹੈ, ਉਨ੍ਹਾਂ ਤੋ ਸਹਿਯੋਗ ਲਈ ਉਨ੍ਹਾਂ ਨਾਲ ਮੀਟਿੰਗ ਕਰਨ ਦੀ ਗਲਬਾਤ ਕੀਤੀ ਗਈ l

ਸਕੂਲ ਦੇ ਸੁਰੱਖਿਆ ਪ੍ਰਬੰਧਾਂ ਦਾ ਵੀ ਕਮੇਟੀ ਵਲੋਂ ਜਾਇਜ਼ਾ ਲਿਆ ਗਿਆ।ਸਕੂਲ ਵਿਚ ਡਿਵਨਿਟੀ ਟੀਚਰ ਦੀ  ਖਾਲੀ ਹੋਈ ਪੋਸਟ ਨੂੰ ਭਰਨ ਦੀ ਸਹਿਮਤੀ ਦਿੱਤੀ ਗਈ ਅਤੇ ਫ਼ੈਸਲਾ ਕੀਤਾ ਗਿਆ ਕਿ ਅਜਿਹੇ ਅਧਿਆਪਕ ਦਾ ਪ੍ਰਬੰਧ ਕੀਤਾ ਜਾਵੇ ਜੋ ਬੱਚਿਆਂ ਨੂੰ ਗੁਰਬਾਣੀ ਦੇ ਨਾਲ- ਨਾਲ ਕੀਰਤਨ ਵੀ ਸਿਖਾ ਸਕੇ। ਸਕੂਲ ਲਈ ਸੇਵਾ ਕਰ ਰਹੇ ਸਮੂਹ ਦਾਨੀ ਸੱਜਣਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਖਾਸ ਤੌਰ ਤੇ ਭੈਣ ਜੀ ਨਰਿੰਦਰ ਕੌਰ ਮਿੱਠਾਪੁਰ ਜਿੰਨਾਂ ਨੇ ਸਕੂਲ ਦੇ 50 ਬੱਚਿਆਂ ਲਈ ਵਰਦੀਆਂ ਦੀ ਸੇਵਾ ਕੀਤੀ, ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਸ੍ਰ ਪ੍ਰਮਿੰਦਰਪਾਲ ਸਿੰਘ ਖਾਲਸਾ, ਮੁੱਖ ਸੇਵਾਦਾਰ ਸਕੂਲ ਕਮੇਟੀ  ,ਪ੍ਰੋ ਦਲਬੀਰ ਸਿੰਘ ਰਿਆੜ ਡਾਇਰੈਕਟਰ ਸਕੂਲ, ਸ੍ਰ ਬਲਜੀਤ ਸਿੰਘ ਖ਼ਜ਼ਾਨਚੀ, ਸ੍ਰ ਹਰਦੇਵ ਸਿੰਘ, ਸ੍ਰ ਸੁਖਵਿੰਦਰਪਾਲ ਸਿੰਘ ਦਿੱਲੀ ਪੇੰਟ ,ਸ੍ਰ  ਪ੍ਰੇਮ ਸਿੰਘ, ਬੀਬੀ ਗੁਰਮੀਤ ਕੌਰ ਪ੍ਰਿੰਸੀਪਲ , ਸ੍ਰ ਮਨਦੀਪ ਸਿੰਘ ਟੀਚਰ ਆਦਿ ਸ਼ਾਮਿਲ ਹੋਏ।