ਘਰ ਜਾ ਰਹੇ ਮਜ਼ਦੂਰਾਂ ਨਾਲ ਹਾਦਸਾ; 24 ਮਰੇ, ਦਰਜਨਾਂ ਜ਼ਖਮੀ

ਘਰ ਜਾ ਰਹੇ ਮਜ਼ਦੂਰਾਂ ਨਾਲ ਹਾਦਸਾ; 24 ਮਰੇ, ਦਰਜਨਾਂ ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੱਜ ਸਵੇਰੇ ਉੱਤਰ ਪ੍ਰਦੇਸ਼ ਦੇ ਔਰਅਈਆ ਜ਼ਿਲ੍ਹੇ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਲਿਜਾ ਰਹੇ ਸੜਕ 'ਤੇ ਖੜੇ ਟਰਾਲੇ ਵਿਚ ਇਕ ਤੇਜ ਰਫਤਾਰ ਪਿਕ-ਅੱਪ ਵੈਨ ਜਾ ਵੱਜੀ। ਇਸ ਹਾਦਸੇ 'ਚ 24 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 15 ਗੰਭੀਰ ਜ਼ਖਮੀ ਹਨ।

ਇਸ ਟਰਾਲੇ ਵਿਚ 81 ਮਜ਼ਦੂਰ ਸਵਾਰ ਸਨ। ਇਹ ਰਾਜਸਥਾਨ ਅਤੇ ਹਰਿਆਣਾ ਤੋਂ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਵੱਲ ਆਪੋ-ਆਪਣੇ ਪਿੰਡਾਂ ਨੂੰ ਜਾ ਰਹੇ ਸਨ। 

ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਇਸੇ ਤਰ੍ਹਾਂ ਸੜਕ 'ਤੇ ਜਾਂਦਿਆਂ ਹਾਦਸੇ ਵਿਚ ਚਾਰ ਮਜ਼ਦੂਰਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ, ਜਦਕਿ ਦੋ ਮਜ਼ਦੂਰ ਰੇਲਗੱਡੀ ਵਿਚ ਮ੍ਰਿਤਕ ਹਾਲਤ 'ਚ ਮਿਲੇ ਸਨ। 

ਉਤਰ ਪ੍ਰਦੇਸ਼ ਵਿਚ ਹੀ ਵੀਰਵਾਰ ਨੂੰ ਛੇ ਮਜ਼ਦੂਰਾਂ ਉੱਤੋਂ ਉਤਰ ਪ੍ਰਦੇਸ਼ ਸਰਕਾਰ ਦੀ ਬੱਸ ਲੰਘ ਗਈ ਸੀ। ਇਹ ਮਜ਼ਦੂਰ ਪੰਜਾਬ ਤੋਂ ਬਿਹਾਰ ਪੈਦਲ ਚੱਲ ਕੇ ਜਾ ਰਹੇ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।