ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸਕ ਸਥਾਨ ਮੰਗੂ ਮੱਟ ਨੂੰ ਢਾਹ ਦਿੱਤਾ

ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਇਤਿਹਾਸਕ ਸਥਾਨ ਮੰਗੂ ਮੱਟ ਨੂੰ ਢਾਹ ਦਿੱਤਾ

ਪੂਰੀ: ਓੜੀਸਾ ਸੂਬੇ ਵਿੱਚ ਪੈਂਦੇ ਜਗਨਨਾਥ ਪੂਰੀ ਵਿੱਚ ਸਿੱਖ ਧਰਮ ਨਾਲ ਸਬੰਧਿਤ ਇਤਿਹਾਸਕ ਸਥਾਨ ਮੰਗੂ ਮੱਟ ਨੂੰ ਤੋੜਨ ਦਾ ਕੰਮ ਓੜੀਸਾ ਸਰਕਾਰ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ। ਸਿੱਖ ਸੰਸਥਾਵਾਂ ਅਤੇ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕੀਤੀਆਂ ਅਪੀਲਾਂ ਨੂੰ ਰੱਦ ਕਰਦਿਆਂ ਓੜੀਸਾ ਸਰਕਾਰ ਨੇ ਇਸ ਇਤਿਹਾਸਕ ਅਸਥਾਨ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। 

ਇਸ ਇਤਿਹਾਸਕ ਸਥਾਨ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਚਰਨ ਪਾਏ ਸਨ। ਇਸ ਸਥਾਨ 'ਤੇ ਹੀ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀ ਸੱਚੀ ਆਰਤੀ ਦਾ ਸ਼ਬਦ, "ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ" ਉਚਾਰਿਆ ਸੀ। ਇਸ ਸਥਾਨ ਨੂੰ ਸਦੀਆਂ ਤੱਕ ਸੰਭਾਲਿਆ ਗਿਆ ਪਰ ਹੁਣ ਵਿਕਾਸ ਦੇ ਨਾਂ 'ਤੇ ਇਸ ਸਥਾਨ ਨੂੰ ਢਾਹਿਆ ਗਿਆ ਹੈ। 

ਵਕੀਲ ਸੁਖਵਿੰਦਰ ਕੌਰ ਵੱਲੋਂ ਮੀਡੀਆ ਨੂੰ ਭੇਜੀਆਂ ਗਈਆਂ ਤਸਵੀਰਾਂ ਤੋਂ ਨਜ਼ਰ ਆਉਂਦਾ ਹੈ ਕਿ ਮੰਗੂ ਮੱਟ ਦਾ ਇੱਕ ਹਿੱਸਾ ਢਾਹ ਦਿੱਤਾ ਗਿਆ ਹੈ ਤੇ ਬਾਕੀ ਹਿੱਸੇ ਨੂੰ ਢਾਹੁਣ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।