ਸਿੱਖ ਸੰਗਤਾਂ ਲਈ ਰੇਲ ਯਾਤਰਾ ਮੁੜ ਚਾਲੂ ਕਰਨ ਲਈ ਜੱਜ ਨੂੰ ਚਿੱਠੀ ਭੇਜੀ

ਸਿੱਖ ਸੰਗਤਾਂ ਲਈ ਰੇਲ ਯਾਤਰਾ ਮੁੜ ਚਾਲੂ ਕਰਨ ਲਈ ਜੱਜ ਨੂੰ ਚਿੱਠੀ ਭੇਜੀ
ਜਥੇਦਾਰ ਸੁਖਜੀਤ ਸਿੰਘ ਬਘੌਰਾ ਕਿਸਾਨ ਯੂਨੀਅਨ ਆਗੂ ਗੁਰਨਾਮ ਸਿੰਘ ਝੜੁਨੀ ਨਾਲ ਗੱਲਬਾਤ ਦੌਰਾਨ

ਅਮ੍ਰਿੰਤਸਰ ਟਾਈਮਜ਼ ਬਿਊਰੋ

ਪਿਛਲੇ ਕਾਫੀ ਸਮੇਂ ਤੋਂ ਕਰੋਨਾ ਕਾਲ ਦੇ ਦੌਰਾਨ ਰੇਲ ਸੇਵਾ ਸੀਮਿਤ ਤੌਰ ਤੇ ਹੀ ਸ਼ੁਰੂ ਕੀਤੀ ਗਈ ਸੀ,ਜਿਸ ਦੇ ਚੱਲਦਿਆਂ ਯਾਤਰੀਆਂ ਅਤੇ ਸਿੱਖ ਸੰਗਤਾਂ ਨੂੰ ਪਵਿੱਤਰ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੀਆਂ ਦਿੱਕਤਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ, ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇੱਕ ਬੇਨਤੀ ਪੱਤਰ ਭੇਜਿਆ ਗਿਆ।

ਇਸ ਚਿੱਠੀ ਵਿੱਚ ਸਾਰੀਆਂ ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ ਅਤੇ ਜਨਰਲ਼ ਯਾਤਰੀਆਂ ਲਈ ਟਿਕਟ ਖਿੜਕੀ ਮੁੜ ਸ਼ੁਰੂ  ਕਰਨ  ਦੀ ਬੇਨਤੀ ਕੀਤੀ ਗਈ।ਜਿਕਰਯੋਗ ਹੈ ਕਿ ਬੱਸ ਯਾਤਰਾ ਮਹਿੰਗੀ ਪੈਂਦੀ ਹੋਣ ਕਰਕੇ ਬਹੁਤ ਵੁੱਡੀ ਗਿਣਤੀ ਵਿੱਚ ਯਾਤਰੀ ਲੰਬੀ ਦੂਰੀ ਦੇ ਸਫਰ ਲਈ ਰੇਲ ਤੇ ਨਿਰਭਰ ਸਨ,ਪਰ ਹੁਣ ਕਰੋਨਾ ਤਾਲਾਬੰਦੀ ਤੋਂ ਬਾਅਦ ਜਦੋਂ ਸਾਰੇ ਅਦਾਰੇ ਮੁੜ ਖੁੱਲ ਗਏ ਹਨ,ਤਾਂ ਇਹਨਾਂ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ।ਇਹ ਚਿੱਠੀ  ਭੇਜਣ ਦਾ ਅਹਿਦ 'ਜਥੇਦਾਰ ਸੁਖਜੀਤ ਸਿੰਘ ਬਘੌਰਾ' ਵੱਲੋਂ ਕੀਤਾ ਗਿਆ।