ਲਾਕਡਾਊਨ ਵਧਾਉਣ ਦੇ ਐਲਾਨ ਮਗਰੋਂ ਮੁੰਬਈ ਵਿਚ ਸੜਕਾਂ 'ਤੇ ਉਤਰੇ ਮਜ਼ਦੂਰ

ਲਾਕਡਾਊਨ ਵਧਾਉਣ ਦੇ ਐਲਾਨ ਮਗਰੋਂ ਮੁੰਬਈ ਵਿਚ ਸੜਕਾਂ 'ਤੇ ਉਤਰੇ ਮਜ਼ਦੂਰ

ਮੁੰਬਈ: ਭਾਰਤ ਵਿਚ ਅੱਜ 21 ਦਿਨਾਂ ਦੇ ਲਾਕਡਾਊਨ ਦੀ ਮਿਆਦ ਖਤਮ ਹੋਣ 'ਤੇ ਅੱਗੇ 3 ਮਈ ਤਕ ਹੋਰ ਲਾਕਡਾਊਨ ਵਧਾਉਣ ਦੇ ਐਲਾਨ ਮਗਰੋਂ ਮੁੰਬਦੀ ਦੀਆਂ ਸੜਕਾਂ 'ਤੇ ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇਹ ਲੋਕ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਘਰਾਂ ਤਕ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਜਾਵੇ।

ਜ਼ਿਕਰਯੋਗ ਹੈ ਕਿ ਲਾਕਡਾਊਨ ਕਰਕੇ ਕੰਮ ਬੰਦ ਪਏ ਹਨ ਤੇ ਇਹ ਲੋਕ ਬੇਰੁਜ਼ਗਾਰ ਹੋ ਗਏ ਹਨ। ਪਾਬੰਦੀਆਂ ਨੇ ਇਹਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। 

ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ 22 ਮਾਰਚ ਨੂੰ ਆਪਣੇ ਵੱਖਰੇ ਅੰਦਾਜ਼ ਵਿਚ ਹੀ ਇਕੋ ਦਮ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸੀ, ਜਿਸ ਕਾਰਨ ਲੋਕ ਵਾਪਸ ਆਪਣੇ ਘਰਾਂ ਤਕ ਵੀ ਨਹੀਂ ਪਹੁੰਚ ਸਕੇ। 

ਮੀਡੀਆ ਰਿਪੋਰਟਾਂ ਮੁਤਾਬ ਅੱਜ ਦੁਪਹਿਰ 3 ਵਜੇ ਦੇ ਕਰੀਬ 1000 ਦੇ ਕਰੀਬ ਪ੍ਰਵਾਸੀ ਮਜ਼ਦੂਰਾਂ ਦਾ ਇਕੱਠ ਬਾਂਦਰਾ (ਪੱਛਮੀ) ਦੇ ਬੱਸ ਡਿਪੂ ਨੇੜੇ ਹੋ ਗਿਆ। ਇਹ ਮਜ਼ਦੂਰ ਜ਼ਿਆਦਾਤਰ ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਸੂਬਿਆਂ ਨਾਲ ਸਬੰਧਿਤ ਦੱਸੇ ਜਾ ਰਹੇ ਹਨ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।