ਖਾਲਸਾ ਏਡ ਨੂੰ ਮਦਰ ਟਰੇਸਾ ਇਨਾਮ ਨਾਲ ਸਨਮਾਨਿਤ ਕੀਤਾ ਗਿਆ

ਖਾਲਸਾ ਏਡ ਨੂੰ ਮਦਰ ਟਰੇਸਾ ਇਨਾਮ ਨਾਲ ਸਨਮਾਨਿਤ ਕੀਤਾ ਗਿਆ

ਮੁੰਬਈ: ਦੁਨੀਆ ਭਰ ਵਿੱਚ ਸਮਾਜ ਸੇਵਾ ਦੇ ਕਾਰਜ ਕਰਦੀ ਸਿੱਖਾਂ ਦੀ ਸੰਸਥਾ ਖਾਲਸਾ ਏਡ ਨੂੰ ਸਮਾਜਿਕ ਇਨਸਾਫ ਲਈ ਮਦਰ ਟਰੇਸਾ 2017 ਇਨਾਮ ਨਾਲ ਨਵਾਜਿਆ ਗਿਆ ਹੈ। ਖਾਲਸਾ ਏਡ ਵੱਲੋਂ ਭਾਰਤ ਇਕਾਈ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਇਹ ਸਨਮਾਨ ਹਾਸਿਲ ਕੀਤਾ।

ਇਹ ਸਨਮਾਨ ਸਮਾਗਮ ਹਾਰਮੋਨੀ ਫਾਉਂਡੇਸ਼ਨ ਵੱਲੋਂ ਕਰਵਾਇਆ ਜਾਂਦਾ ਹੈ। ਇਸ ਸਨਮਾਨ ਦੇ ਮਿਲਣ 'ਤੇ ਖਾਲਸਾ ਏਡ ਨੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਹਿਯੋਗ ਕਰਨ ਵਾਲੇ ਸਮੂਹ ਮਦਦਗਾਰਾਂ ਦਾ ਧੰਨਵਾਦ ਕੀਤਾ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।