ਤਿਰੰਗਾ ਲਾਹ ਕੇ ਡੀਸੀ ਦਫਤਰ 'ਤੇ ਝੁਲਾਇਆ ਖਾਲਿਸਤਾਨ ਦਾ ਝੰਡਾ

ਤਿਰੰਗਾ ਲਾਹ ਕੇ ਡੀਸੀ ਦਫਤਰ 'ਤੇ ਝੁਲਾਇਆ ਖਾਲਿਸਤਾਨ ਦਾ ਝੰਡਾ
ਸੰਕੇਤਕ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਡੀਸੀ ਦਫਤਰ ਉੱਤੇ ਲੱਗੇ ਭਾਰਤ ਦੇ ਤਿਰੰਗੇ ਝੰਡੇ ਨੂੰ ਲਾਹ ਕੇ ਦੋ ਨੌਜਵਾਨਾਂ ਨੇ ੳਸਦੀ ਥਾਂ ਖਾਲਿਸਤਾਨ ਦਾ ਝੰਡਾ ਝੁਲਾ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਅਣਪਛਾਤੇ ਨੌਜਵਾਨ ਖਾਲਿਸਤਾਨ ਦਾ ਝੰਡਾ ਝੁਲਾ ਕੇ ਜਾਂਦੇ ਹੋਏ ਲਾਹਿਆ ਤਿਰੰਗਾ ਝੰਡਾ ਵੀ ਨਾਲ ਹੀ ਲੈ ਗਏ। 

ਇਹ ਘਟਨਾ ਭਾਰਤ ਦੇ ਅਜ਼ਾਦੀ ਦਿਹਾੜੇ ਤੋਂ ਬਿਲਕੁਲ ਇਕ ਦਿਨ ਪਹਿਲਾਂ ਵਾਪਰੀ ਹੈ। 

ਘਟਨਾ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਅਤੇ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ। ਨੌਜਵਾਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਨ ਦੇ ਨਾਲ-ਨਾਲ ਸ਼ਹਿਰ 'ਚ ਨਾਕੇਬੰਦੀ ਵੀ ਕਰ ਦਿੱਤੀ ਗਈ ਹੈ।