'ਬਾਹਰ ਨਿੱਕਲਿਆਂ ਹੀ ਪਤਾ ਲੱਗਿਆ ਕਿ ਜਹਾਜ਼ ਦੇ ਦੋ ਟੋਟੇ ਹੋ ਗਏ ਸਨ'; ਕਜ਼ਾਖ ਜਹਾਜ਼ ਹਾਦਸਾ, 12 ਦੀ ਮੌਤ

'ਬਾਹਰ ਨਿੱਕਲਿਆਂ ਹੀ ਪਤਾ ਲੱਗਿਆ ਕਿ ਜਹਾਜ਼ ਦੇ ਦੋ ਟੋਟੇ ਹੋ ਗਏ ਸਨ'; ਕਜ਼ਾਖ ਜਹਾਜ਼ ਹਾਦਸਾ, 12 ਦੀ ਮੌਤ

ਅਲਮੈਟੀ: ਕਜ਼ਾਖਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਅਲਮੈਟੀ ਤੋਂ ਦੇਸ਼ ਦੀ ਰਾਜਧਾਨੀ ਨੂਰ-ਸੁਲਤਾਨ ਦੀ ਉਡਾਨ ਭਰ ਰਹੇ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 60 ਲੋਕਾਂ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਜਹਾਜ਼ ਵਿੱਚ 100 ਵਿਅਕਤੀ ਸਵਾਰ ਸਨ ਜਿਹਨਾਂ ਵਿੱਚ 95 ਯਾਤਰੀ ਤੇ 5 ਜਹਾਜ਼ ਅਮਲੇ ਦੇ ਮੈਂਬਰ ਸਨ। 

ਜਹਾਜ਼ ਉਡਾਣ ਭਰਨ ਮੌਕੇ ਇੱਕ ਇਮਾਰਤ ਨਾਲ ਜਾ ਵੱਜਿਆ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਕੁੱਝ ਪਤਾ ਨਹੀਂ ਲੱਗਿਆ ਹੈ। ਹਾਦਸੇ ਮੌਕੇ ਨੇੜੇ ਮੋਜੂਦ ਰਿਊਟਰਜ਼ ਦੇ ਇੱਕ ਪੱਤਰਕਾਰ ਨੇ ਦੱਸਿਆ ਕਿ ਹਾਦਸੇ ਮੌਕੇ ਬਹੁਤ ਸੰਘਣਾ ਕੋਰਾ ਸੀ। ਹਾਦਸੇ ਵਿੱਚ ਜਹਾਜ਼ ਦੇ ਕਪਤਾਨ ਦੀ ਵੀ ਮੌਤ ਹੋ ਗਈ ਹੈ।

ਹਾਦਸੇ ਵਿੱਚ ਬਚੇ ਇਕ ਯਾਤਰੀ ਨੇ ਦੱਸਿਆ ਕਿ ਉਹਨਾਂ ਨੂੰ ਇਕ ਪੱਲ ਲਈ ਲੱਗਿਆ ਜਿਵੇਂ ਜਹਾਜ਼ ਇੱਕ ਝਟਕੇ ਨਾਲ ਦੁਬਾਰਾ ਹੇਠ ਉਤਾਰ ਲਿਆ ਹੋਵੇ। ਉਹਨਾਂ ਦੱਸਿਆ, "ਸਾਨੂੰ ਜਹਾਜ਼ ਦੇ ਅਮਲੇ ਨੇ ਦਰਵਾਜ਼ਾ ਖੋਲ੍ਹਦਿਆਂ ਬਾਹਰ ਜਾਣ ਲਈ ਕਿਹਾ। ਬਾਹਰ ਨਿੱਕਲ ਕੇ ਸਾਨੂੰ ਪਤਾ ਲੱਗਿਆ ਕਿ ਅਸੀਂ ਹਾਦਸੇ ਦੇ ਸ਼ਿਕਾਰ ਹੋ ਗਏ ਹਾਂ ਅਤੇ ਜਹਾਜ਼ ਦੇ ਦੋ ਟੋਟੇ ਹੋ ਗਏ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।