ਕਰਤਾਰਪੁਰ ਸਾਹਿਬ ਲਾਂਘਾ ਪਹੁ ਫੁਟਾਲੇ ਤੋਂ ਸੂਰਜ ਛਿਪਣ ਤੱਕ ਖੁੱਲ੍ਹੇਗਾ

ਕਰਤਾਰਪੁਰ ਸਾਹਿਬ ਲਾਂਘਾ ਪਹੁ ਫੁਟਾਲੇ ਤੋਂ ਸੂਰਜ ਛਿਪਣ ਤੱਕ ਖੁੱਲ੍ਹੇਗਾ

ਡੇਰਾ ਬਾਬਾ ਨਾਨਕ: ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਰਾਜਸੀ ਪ੍ਰਬੰਧਾਂ ਹੇਠ ਵੰਡੀਆਂ ਗੁਰੂ ਨਾਨਕ ਪਾਤਸ਼ਾਹ ਵੱਲੋਂ ਵਰੋਸਾਈਆਂ ਧਰਤੀਆਂ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਨੂੰ ਆਪਸ ਵਿੱਚ ਜੋੜਨ ਵਾਲੇ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਲਈ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ ਅਤੇ ਹੁਣ ਮਹਿਜ਼ ਭਾਰਤ ਅਤੇ ਪਾਕਿਸਤਾਨ ਦੀ ਰਾਜਨੀਤਕ ਖਿੱਚੋਤਾਣ ਅਤੇ ਭਾਰਤੀ ਰਾਸ਼ਟਰਵਾਦ ਦੀ ਸੌੜੀ ਸਿਆਸਤ ਤੋਂ ਇਲਾਵਾ ਇਸ ਲਾਂਘੇ ਵਿੱਚ ਕੋਈ ਰੋੜਾ ਨਜ਼ਰ ਨਹੀਂ ਆ ਰਿਹਾ। 

9 ਨਵੰਬਰ ਨੂੰ ਖੁੱਲ੍ਹੇਗਾ ਲਾਂਘਾ
ਕਰਤਾਰਪੁਰ ਸਾਹਿਬ ਦਾ ਲਾਂਘਾ ਜੋ ਚੜ੍ਹਦੇ ਪੰਜਾਬ ਦੀ ਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਲਹਿੰਦੇ ਪੰਜਾਬ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਦੇ 4.6 ਕਿਲੋਮੀਟਰ ਸਫਰ ਨੂੰ ਮੁਕੰਮਲ ਕਰੇਗਾ ਉਸ ਨੂੰ 9 ਨਵੰਬਰ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ। 

ਪਹੁ ਫੁਟਾਲੇ ਤੋਂ ਸੂਰਜ ਛਿਪਣ ਤੱਕ ਖੁਲ੍ਹੇਗਾ ਲਾਂਘਾ
ਪਾਕਿਸਤਾਨ ਸਰਕਾਰ ਨੇ ਕਿਹਾ ਹੈ ਕਿ ਮੁੱਢਲੇ ਦੌਰ ਵਿੱਚ ਇਸ ਲਾਂਘੇ ਨੂੰ ਸਵੇਰੇ ਪਹੁ ਫੁੱਟਾਲੇ ਤੋਂ ਲੈ ਕੇ ਸੂਰਜ ਛਿਪਣ ਤੱਕ ਖੋਲ੍ਹਿਆ ਜਾਵੇਗਾ। ਇਸ ਫੈਂਸਲੇ ਨੂੰ ਭਾਰਤ ਸਰਕਾਰ ਨੇ ਵੀ ਸਹਿਮਤੀ ਦਿੱਤੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।