ਬਾਦਲ ਦਲ ਭਾਜਪਾ ਦੀ ਸੇਵਾ 'ਚ ਹਾਜ਼ਰ ਹੋਇਆ; ਦਿੱਲੀ ਚੋਣਾਂ 'ਚ ਸਮਰਥਨ ਦਾ ਐਲਾਨ ਕੀਤਾ

ਬਾਦਲ ਦਲ ਭਾਜਪਾ ਦੀ ਸੇਵਾ 'ਚ ਹਾਜ਼ਰ ਹੋਇਆ; ਦਿੱਲੀ ਚੋਣਾਂ 'ਚ ਸਮਰਥਨ ਦਾ ਐਲਾਨ ਕੀਤਾ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਅੱਜ ਦਿੱਲੀ ਵਿਚ ਭਾਜਪਾ ਪ੍ਰਧਾਨ ਜੇਪੀ ਨੱਡਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ। 

ਸੁਖਬੀਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦੇ ਸਾਰੇ ਵਰਕਰ ਦਿਨ ਰਾਤ ਇਕ ਕਰਕੇ ਭਾਜਪਾ ਨੂੰ ਜਿਤਾਉਣ ਲਈ ਯਤਨਸ਼ੀਲ ਹੋਣਗੇ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਜਪਾ ਵੱਲੋਂ ਬਾਦਲ ਦਲ ਨੂੰ ਬੇਇਜ਼ਤ ਕਰਕੇ ਦਿੱਲੀ ਦੀ ਰਾਜਨੀਤੀ ਵਿਚ ਖੂੰਝੇ ਲਾ ਦਿੱਤਾ ਗਿਆ ਸੀ ਤੇ ਭਾਜਪਾ ਨੇ ਬਾਦਲ ਦਲ ਨਾਲ ਸਾਂਝੀਆਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।