ਪੰਜਾਬੀ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦੇਹਾਂਤ ਹੋਇਆ

ਪੰਜਾਬੀ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦਾ ਦੇਹਾਂਤ ਹੋਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲੰਬਾ ਸਮਾਂ ਅਜੀਤ ਅਖਬਾਰ ਲਈ ਬਤੌਰ ਪੱਤਰਕਾਰ ਸੇਵਾਵਾਂ ਦੇਣ ਵਾਲੇ ਪ੍ਰਸਿੱਧ ਪੱਤਰਕਾਰ ਮੇਜਰ ਸਿੰਘ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਜਲੰਧਰ ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਸਨ। 

ਮੇਜਰ ਸਿੰਘ ਨੂੰ ਪੰਜਾਬੀ ਦੇ ਨਾਮਵਰ ਖੋਜੀ ਪੱਤਰਕਾਰਾਂ ਵਿਚੋਂ ਇਕ ਮੰਨਿਆ ਜਾਂਦਾ ਸੀ। ਉਹਨਾਂ 1980 ਦੇ ਦਹਾਕੇ ਤੋਂ ਹੁਣ ਤਕ ਆਪਣੀ ਕਲਮ ਨਾਲ ਕਈ ਅਹਿਮ ਘਟਨਾਵਾਂ ਨੂੰ ਖਬਰੀ ਰੂਪ ਦਿੱਤਾ। ਉਹ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਵੀ ਰਹੇ। ਉਹਨਾਂ ਦਾ ਪੁੱਤਰ ਪ੍ਰਤੀਕ ਸਿੰਘ ਮਾਹਲ ਵੀ ਪੱਤਰਕਾਰੀ ਕਰ ਰਿਹਾ ਹੈ।

ਪੱਤਰਕਾਰ ਮੇਜਰ ਸਿੰਘ ਨੇ ਅਜੀਤ ਤੋਂ ਇਲਾਵਾ ਹੋਰ ਵੀ ਕਈ ਅਖਬਾਰਾਂ ਲਈ ਕੰਮ ਕੀਤਾ। ਉਹ ਮਾਨਸਾ ਜ਼ਿਲ੍ਹੇ ਦੇ ਦਰਿਆਪੁਰ ਪਿੰਡ ਨਾਲ ਸਬੰਧਿਤ ਸਨ।  

ਪੱਤਰਕਾਰ ਮੇਜਰ ਸਿੰਘ 2016 ਵਿਚ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਸਨ। ਪਰ ਆਪ ਦੇ ਪੰਜਾਬ ਫੈਂਸਲਿਆਂ ਵਿਚ ਦਿੱਲੀ ਬੈਠੀ ਲੀਡਰਸ਼ਿਪ ਦੀ ਚੌਧਰ ਤੋਂ ਉਹ ਖਫਾ ਰਹੇ ਤੇ ਆਪ ਨਾਲ ਉਹਨਾਂ ਦਾ ਸਿਆਸੀ ਸਫਰ ਬਹੁਤਾ ਲੰਮਾ ਨਾ ਚੱਲ ਸਕਿਆ।