ਜੱਟ ਸਿੰਥੀਅਨ ਕਬੀਲੇ ਦੀ ਇਕ ਸਾਖ

ਜੱਟ ਸਿੰਥੀਅਨ ਕਬੀਲੇ ਦੀ ਇਕ ਸਾਖ

ਦਲਿਤਾਂ ਤੇ ਜੱਟਾਂ ਦਾ ਭਾਈਚਾਰਾ ਨਾ ਬਣਨਾ ਗੁਰੂ ਸਾਹਿਬਾਨ ਦੇ ਸਾਂਝੇ ਸਮਾਜ ਅਗੇ ਰੁਕਾਵਟ

ਜੱਟ ਸਿੰਥੀਅਨ ਕਬੀਲੇ ਦੀ ਇਕ ਸਾਖ ਹਨ ਜਿਹਨਾਂ ਦਾ ਧੰਦਾ ਖੇਤੀਬਾੜੀ ਤੇ ਪਸ਼ੂ ਚਾਰਨਾ ਸੀ । ਜੱਟ ਉਹਨਾਂ 'ਸਿੰਥੀਅਨ' ਕਬੀਲਿਆਂ ਦਾ ਮੌਜੂਦਾ ਰੂਪ ਹਨ ਜਿਹੜੇ ਕਿਸੇ ਵਕਤ ਮੁਲਤਾਨ ਤੋਂ ਕੇਸਪੀਅਨ ਸਾਗਰ ਤੱਕ ਛਾਏ ਹੋਏ ਸਨ। ਇਹਨਾਂ ਲੋਕਾਂ ਦਾ ਮੂਲ ਸਥਾਨ 'ਸਿੰਥੀਆ' ਕਿਹਾ ਜਾਂਦਾ ਹੈ ਜੋ 'ਡਨਯੂਬ ਨਦੀ' ਤੋਂ ਲੈ ਕੇ ਦੱਖਣੀ ਰੂਸ ਦੇ ਪਾਰ ਤੱਕ, 'ਕੈਸਪੀਅਨ ਸਾਗਰ' ਦੇ ਪੂਰਬ ਵੱਲ, 'ਆਮੂ ਦਰਿਆ' ਤੇ 'ਸਿਰ ਦਰਿਆ' ਦੀ ਘਾਟੀ ਤੱਕ, 'ਪਾਮੀ ਪਹਾੜੀਆਂ' ਤੇ 'ਤਾਰਸ ਨਦੀ' ਦੀ ਘਾਟੀ ਤੱਕ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਸੀ। ਕਦੇ ਯੂਰਪ ਦੇ ਡੈਨਮਾਰਕ ਇਲਾਕੇ ਨੂੰ ਜੱਟਲੈਂਡ ਕਿਹਾ ਜਾਂਦਾ ਸੀ। ਸਿੰਥੀਅਨ ਲੋਕ ਬੜੇ ਸ਼ਾਨਦਾਰ ਘੋੜਸਵਾਰ ਹੁੰਦੇ ਸਨ ਅਤੇ ਘੋੜੇ ਉੱਤੇ ਕਾਠੀ ਅਤੇ ਰਕਾਬ ਪਾਉਣ ਵਿਚ ਇਹ ਪਹਿਲਿਆਂ ਲੋਕਾਂ ਵਿਚ ਗਿਣੇ ਜਾਂਦੇ ਹਨ। ਉਹ ਘੋੜੇ ਦਾ ਮਾਸ ਖਾਂਦੇ ਸਨ ਅਤੇ ਘੋੜੀਆਂ ਦਾ ਦੁੱਧ ਪੀਂਦੇ ਸਨ। ਦਰਅਸਲ ਉਹ ਘੋੜਿਆਂ ਦੀਆਂ ਬਲੀਆਂ ਚੜ੍ਹਾਇਆ ਕਰਦੇ ਸਨ। ਜਦ ਕਿਸੇ ਸਿੰਥੀਅਨ ਸੂਰਬੀਰ ਦੀ ਮੌਤ ਹੁੰਦੀ ਸੀ ਤਾਂ ਉਸ ਦੇ ਘੋੜੇ ਨੂੰ ਮਾਰ ਕੇ ਆਪਣੇ ਸਾਜ਼-ਸਾਮਾਨ ਸਣੇ ਦਫ਼ਨਾਇਆ ਜਾਂਦਾ ਸੀ।

ਇਤਿਹਾਸਕਾਰ ਹੈਰੋਡੋਟਸ ਨੇ ਦੱਸਿਆ ਹੈ ਕਿ ਸਿੰਥੀਅਨ ਲੋਕ ਦੂਜਿਆਂ ਦੇ ਕਸ਼ਟ ਵਿੱਚੋਂ ਸੁਆਦ ਲੈਂਦੇ ਸਨ। ਉਨ੍ਹਾਂ ਦਾ ਰਿਵਾਜ ਸੀ ਕਿ ਪਿਆਲਿਆਂ ਦੀ ਜਗ੍ਹਾ ਉਹ ਆਪਣੇ ਦੁਸ਼ਮਣਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਖੋਪਰੀਆਂ ਵਿੱਚੋਂ ਪੀਂਦੇ ਸਨ। ਉਹ ਆਪਣੇ ਦੁਸ਼ਮਣਾਂ ਉੱਤੇ ਲੋਹੇ ਦੀਆਂ ਤਲਵਾਰਾਂ, ਕੁਹਾੜਿਆਂ, ਅਤੇ ਬਰਛਿਆਂ ਨਾਲ ਹਮਲਾ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਦੀ ਚਮੜੀ ਨੂੰ ਚੀਰਨ ਵਾਸਤੇ ਕੰਡੇਦਾਰ ਤੀਰ ਵਰਤਦੇ ਸਨ।

ਇਹ ਕਬੀਲਾ ਇਰਾਨ ਵਲੋਂ ਆਇਆ ਸੀ, ਜਿਨ੍ਹਾਂ ਨੇ ਮੂਲ ਨਿਵਾਸੀਆਂ ਨਾਲ ਮਿਲਕੇ ਪੰਜ ਦਰਿਆਵਾਂ ਦੀ ਧਰਤੀ ਤੋਂ ਆਰੀਅਨਾਂ ਨੂੰ ਖਦੇੜਿਆ ਸੀ। ਇਹ ਛੇਵੀਂ ਸਦੀ ਦਾ ਇਤਿਹਾਸ ਦਸਿਆ ਜਾਂਦਾ ਹੈ। ਆਰੀਅਨ ਪੰਜਾਬ ਛਡਕੇ ਪਹਾੜਾਂ ਵਿਚ ਲੁਕ ਗਏ। ਆਰੀਅਨਾਂ ਨੇ ਇਸ ਕਰਕੇ ਪੰਜ ਦਰਿਆਵਾਂ ਦੀ ਧਰਤੀ ਨੂੰ ਮਲੇਛ ਭੂਮੀ ਲਿਖਿਆ ਹੈ ਅਤੇ ਹਿਮਾਚਲ ਨੂੰ ਦੇਵ ਭੂਮੀ, ਕਿਉਂਕਿ ਇਥੇ ਜੱਟਾਂ ਤੇ ਮੂਲ ਨਿਵਾਸੀਆਂ ਦਾ ਕਬਜ਼ਾ ਹੋ ਗਿਆ ਸੀ। ਬ੍ਰਾਹਮਣਾਂ ਦੀ ਨਜ਼ਰ ਵਿਚ ਪੰਜਾਬ ਦੀ ਧਰਤੀ ਅਪਵਿੱਤਰ ਹੋ ਗਈ ਸੀ। ਹਿੰਮਤ ਅਤੇ ਸਰੀਰਕ ਮਿਹਨਤ ਜੱਟ ਦੇ ਅੰਦਰੂਨੀ ਗੁਣ ਇਸ ਕਬੀਲੇ ਦੇ ਗੁਣ ਹਨ। 11ਵੀਂ ਸਦੀ ਦੇ ਆਰੰਭ ਵਿੱਚ ਜੱਟ ਪੰਜਾਬ ਦੇ ਕਾਫ਼ੀ ਹਿੱਸੇ ਵਿੱਚ ਫੈਲ ਚੁੱਕੇ ਸਨ। ਪੰਜਾਬ ਵਿੱਚ ਬਹੁਤੇ ਜੱਟ ਪੱਛਮ ਵੱਲੋਂ ਆ ਕੇ ਆਬਾਦ ਹੋਏ ਹਨ, ਕੁਝ ਜੱਟ ਪੂਰਬ ਵੱਲੋਂ ਵੀ ਆਏ ਸਨ। ਰਿੱਗਵੇਦਕ, ਮਹਾਭਾਰਤ ਤੇ ਪੁਰਾਣਾਂ ਦੇ ਸਮੇਂ ਵੀ ਕਾਫ਼ੀ ਜੱਟ ਪੰਜਾਬ ਵਿੱਚ ਆਬਾਦ ਸਨ। ਜੱਟਾਂ ਦਾ ਇਕੋ ਇਕ ਦੇਸ ਡੈਨਮਾਰਕ ਹੈ। ਇਹ ਡੇਅਰੀ ਉਦਯੋਗ ਨਾਲ ਪ੍ਰਸਿਧ ਦੇਸ ਹੈ।

ਕੇ. ਆਰ. ਕਾਨੂੰਨਗੋ ਦੇ ਅਨੁਸਾਰ ਰਿੱਗਵੇਦ ਕਾਲੀਨ ਸਮੇਂ ਵਿੱਚ ਯਦੂ ਸਪਤ ਸਿੰਧੂ ਪ੍ਰਦੇਸ਼ ਵਿੱਚ ਰਹਿੰਦੇ ਸਨ। ਜੱਟਾਂ ਦੇ ਕਈ ਗੋਤ ਯਦੂਬੰਸੀ ਹਨ। ਸਿਕੰਦਰ ਦੇ ਹਮਲੇ ਸਮੇਂ 326 ਪੂਰਬ ਈਸਵੀ ਵਿੱਚ ਪੰਜਾਬ ਵਿੱਚ ਸੈਂਕੜੇ ਜੱਟ ਕਬੀਲੇ ਇੱਕ ਹਜ਼ਾਰ ਸਾਲ ਤੋਂ ਆਜ਼ਾਦ ਰਹਿ ਰਹੇ ਸਨ। ਜੱਟ ਸੂਰਬੀਰਾਂ ਨੇ ਆਪਣੇ ਦੇਸ਼ ਪੰਜਾਬ ਦੀ ਰੱਖਿਆ ਲਈ ਹਮੇਸ਼ਾ ਹੀ ਅੱਗੇ ਵੱਧ ਕੇ ਬਦੇਸ਼ੀ ਹਮਲਾਵਰਾਂ ਦਾ ਪੂਰਾ ਮੁਕਾਬਲਾ ਕੀਤਾ ਸੀ। ਸਾਡੇ ਇਤਿਹਾਸਕਾਰਾਂ ਨੇ ਜੱਟਾਂ ਦੀ ਸੂਰਬੀਰਤਾ ਵੱਲ ਧਿਆਨ ਨਹੀਂ ਦਿੱਤਾ ਅਤੇ ਜੱਟਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੀ ਨਹੀਂ ਪਾਇਆ। ਸਰ ਇੱਬਟਸਨ ਜਿਸ ਨੇ 1881 ਈਸਵੀ ਵਿੱਚ ਪੰਜਾਬ ਦੀ ਜਨਸੰਖਿਆ ਕੀਤੀ ਸੀ ਉਹ ਜਨਰਲ ਕਨਿੰਘਮ ਦੇ ਵਿਚਾਰ ਨਾਲ ਸਹਿਮਤ ਹੈ ਕਿ ਜੱਟ ਇੰਡੋ ਸਿੰਥੀਅਨ ਨਸਲ ਵਿਚੋਂ ਸਨ। ਸਿਥੀਅਨ ਇੱਕ ਪੁਰਾਣਾ ਮੱਧ ਏਸ਼ੀਆਈ ਦੇਸ਼ ਸੀ ਜਿਥੇ ਹੁਣ ਦੱਖਣੀ ਯੂਰਪ ਅਤੇ ਪੁਰਾਣਾ ਏਸ਼ੀਆਈ ਸੋਵੀਅਤ ਰੂਸ ਬਣਿਆ ਹੋਇਆ ਹੈ। ਏਥੇ ਸਿੰਥੀਅਨ ਅਥਵਾ ਸਾਕਾ ਕੌਮ ਦਾ ਰਾਜਾ ਸੀ। ਜੇਟੀ ਜਾਤੀ ਵੀ ਸਾਕਾ ਕੌਮ ਦਾ ਇੱਕ ਫਿਰਕਾ ਸੀ ਜਿਹੜਾ ਮੱਧ ਏਸ਼ੀਆ ਵਿੱਚ ਸਾਇਰ ਦਰਿਆ ਦੇ ਦਹਾਨੇ ਤੇ ਅਰਾਲ ਸਾਗਰ ਦੇ ਪੱਛਮੀ ਤੱਟ ਲਾਗਲੇ ਇਲਾਕੇ ਵਿੱਚ ਆਬਾਦ ਸੀ। ਈਸਾ ਤੋਂ ਅੱਠ ਸੌ ਸਾਲ ਪਹਿਲਾਂ ਕੰਮ, ਵਿਰਕ, ਦਹੀਆ, ਮੰਡ, ਮੀਡਜ਼, ਮਾਨ, ਬੈਂਸ, ਵੈਨਵਾਲ ਆਦਿ ਕਈ ਜੱਟ ਕਬੀਲੇ ਇਸ ਖੇਤਰ ਵਿੱਚ ਕਾਬਜ਼ ਸਨ। ਕੁਝ ਜੱਟ ਵੈਦਿਕ ਕਾਲ ਵਿੱਚ ਭਾਰਤ ਵਿੱਚ ਵੀ ਪਹੁੰਚ ਚੁੱਕੇ ਸਨ। ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਜੱਟਾਂ ਦੇ ਬਹੁਗਿਣਤੀ ਲੋਕਾਂ ਨੇ ਸਿੱਖੀ ਨੂੰ ਵੱਡੀ ਪੱਧਰ 'ਤੇ ਅਤੇ ਆਪਣੀ ਮਰਜ਼ੀ ਨਾਲ ਅਪਣਾਇਆ। ਤਬਦੀਲੀ ਦੀ ਪ੍ਰਕਿਰਿਆ ਬਹੁਤ ਸਧਾਰਨ ਸੀ। ਕਬੀਲਾ ਮੁਖੀ ਨੇ ਆਪਣਾ ਧਰਮ ਬਦਲ ਲਿਆ ਅਤੇ ਸਾਰਾ ਕਬੀਲਾ ਸਿੱਖ ਬਣ ਗਿਆ।  ਭਾਵੇਂ ਇਹ ਬਾਹਮਣ ਦੀ ਪੂਜਾ ਨਹੀਂ ਕਰਦੇ। ਪਰ ਦਾਨ ਦਖਸ਼ਣਾ ਦਿੰਦੇ ਸਨ। ਰਾਮ ਸ਼ਾਮ ਦੀਆਂ ਕਥਾ ਕਹਾਣੀਆਂ ਸੁਣ ਕੇ ਖੁਸ਼ ਹੁੰਦੇ ਸਨ। ਇਹਨਾਂ ਪੰਡਤਾਂ ਕਾਰਣ ਇਹਨਾਂ ਵਿਚ ਕਰਮ ਕਾਂਡ ਪ੍ਰਵੇਸ਼ ਕੀਤੇ। ਜੋ ਗੁਰੂ ਦੇ ਲੜ ਲੱਗੇ ਗੁਰਮੁਖ ਹੋ ਗਏ। ਲੋਕ ਗੀਤਾਂ ਵਿਚ ਅਨੇਕਾਂ ਜਿਕਰ ਹਨ ਕਿ ਇਹਨਾਂ ਨੇ ਪੰਡਤਾਂ ਨੂੰ ਉਚ ਦਰਜਾ ਨਹੀਂ ਦਿਤਾ ਤੇ ਨਾ ਹੀਂ ਇਹਨਾਂ ਦੇ ਸਰਾਪ ਤੋਂ ਡਰੇ। ਪਰ ਇਹਨਾਂ ਦੇ ਪ੍ਰਭਾਵ ਕਰਮਕਾਂਡ, ਜਾਤੀ ਵਿਵਸਥਾ ਕਬੂਲ ਕੀਤੀ। ਜਦੋਂ ਪੋਰਸ ਸਮੇਂ ਵਿਦੇਸ਼ੀ ਹਮਲਾਵਰਾਂ ਵੱਲੋਂ ਭਾਰਤ 'ਤੇ ਹਮਲਾ ਕੀਤਾ ਗਿਆ ਤਾਂ ਜੱਟਾਂ ਨੇ ਹਮਲਾਵਰਾਂ ਨਾਲ ਜੂਝਦਿਆਂ ਆਪਣੀ ਧਰਤੀ ਦੀ ਰੱਖਿਆ ਕੀਤੀ। ਜੱਟਾਂ ਨੂੰ ਭਾਰਤੀ ਮਿਥਿਹਾਸਕ ਗਰੰਥਾਂ ਦੀਆਂ ਲਿਖਤਾਂ ਵਿਚ ਕੋਈ ਜਗ੍ਹਾ ਨਹੀਂ ਦਿਤੀ ਗਈ। ਗਿਆਰ੍ਹਵੀਂ ਸਦੀ ਦੇ ਆਰੰਭ ਵਿਚ ਜੱਟ ਮੁਸਲਮਾਨਾਂ ਦੀਆਂ ਮੁੱਢਲੀਆਂ ਜਿੱਤਾਂ ਤੋਂ ਪਹਿਲਾਂ ਪੰਜਾਬ ਵਿਚ ਪੂਰੀ ਤਰ੍ਹਾਂ ਫੈਲ ਗਏ ਸਨ। ਭਾਰਤ ਵਿੱਚ, ਉਹ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਰਾਜਾਂ ਵਿੱਚ ਵਸਦੇ ਹਨ। ਪਾਕਿਸਤਾਨ ਵਿਚ ਇਹ ਪੰਜਾਬ ਅਤੇ ਸਿੰਧ ਦੇ ਪ੍ਰਾਂਤਾਂ ਵਿਚ ਮਿਲਦੇ ਹਨ। ਜੱਟ ਜ਼ਿਆਦਾਤਰ ਦੱਖਣੀ ਏਸ਼ੀਆਈਆਂ ਵਾਂਗ ਜ਼ਿਆਦਾਤਰ ਕਿਸਾਨ ਹਨ। ਹਾਲਾਂ ਕਿ ਉਹ ਹੋਰ ਕਈ ਪੇਸ਼ਿਆਂ ਵਿਚ ਵੀ ਪਾਏ ਜਾਂਦੇ ਹਨ। ਜਾਟ ਰੈਜੀਮੈਂਟ, ਰਾਜਪੁਤਾਨਾ ਰਾਈਫਲਜ਼, ਸਿੱਖ ਰੈਜੀਮੈਂਟ ਅਤੇ ਗ੍ਰੇਨੇਡੀਅਰਜ਼ ਸਮੇਤ ਹੋਰ ਕਈ ਵੱਡੀ ਗਿਣਤੀ ਵਿਚ ਜੱਟ ਭਾਰਤੀ ਸੈਨਾ ਵਿਚ ਸੇਵਾ ਕਰਦੇ ਹਨ। ਪਾਕਿਸਤਾਨ ਆਰਮੀ ਵਿਚ ਖਾਸ ਕਰਕੇ ਪੰਜਾਬ ਰੈਜੀਮੈਂਟ ਵਿਚ ਜੱਟ ਸੇਵਾ ਨਿਭਾਉਂਦੇ ਹਨ।

ਭਾਰਤ ਵਿਚ ਜੱਟ ਸਭ ਤੋਂ ਖੁਸ਼ਹਾਲ ਹਨ (ਹਰਿਆਣਾ, ਪੰਜਾਬ ਅਤੇ ਗੁਜਰਾਤ ਭਾਰਤੀ ਰਾਜਾਂ ਦੇ ਸਭ ਤੋਂ ਅਮੀਰ ਹਨ)। ਇਹਨਾਂ ਨੂੰ ਮਾਣ ਤੇ ਗਿਆਨ ਗੁਰੂ ਸਾਹਿਬਾਨਾ ਨੇ ਹੀ ਬਖਸ਼ਿਆ ਹੈ। ਪੰਜਾਬ ਦੇ ਜੱਟਾਂ ਦਾ ਇਤਿਹਾਸ ਭਾਰਤ ਦੇ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ। ਜੱਟ ਕਈ ਜਾਤੀਆਂ ਦਾ ਰਲਿਆ ਮਿਲਿਆ ਬਹੁਤ ਵੱਡਾ ਭਾਈਚਾਰਾ ਹੈ। ਬਹੁਤੇ ਜੱਟਾਂ ਦਾ ਸਿਰ ਲੰਬਾ, ਰੰਗ ਸਾਫ਼, ਅੱਖਾਂ ਕਾਲੀਆਂ, ਨੱਕ ਦਰਮਿਆਨਾ ਤੇ ਚਿਹਰੇ ਤੇ ਵਾਲ ਬਹੁਤ ਹੁੰਦੇ ਹਨ। ਇਹ ਇੱਕ ਵੱਖਰੀ ਹੀ ਜਾਤੀ ਹੈ। ਜੇਕਰ ਇਹ ਗੁਰੂ ਸਾਹਿਬਾਨ ਦੇ ਹੁਕਮ ਅਨੁਸਾਰ ਜਾਤੀ ਸਿਸਟਮ ਤਿਆਗ ਦੇਣ ਤਾਂ ਪੰਜਾਬ ਤੇ ਸਿਖੀ ਬਹੁਤ ਵਿਕਾਸ ਕਰ ਸਕਦੀ ਹੈ। ਦਲਿਤਾਂ ਤੇ ਜੱਟਾਂ ਦਾ ਭਾਈਚਾਰਾ ਨਾ ਬਣਨਾ ਗੁਰੂ ਸਾਹਿਬਾਨ ਦੇ ਸਾਂਝੇ ਸਮਾਜ ਅਗੇ ਰੁਕਾਵਟ ਹੈ। ਪਿਛਲੇ ਕੁਝ ਸਾਲਾਂ ਵਿਚ ਪੰਜਾਬ ਦੇ ਪਿੰਡਾਂ ਵਿਚ ਜੱਟਾਂ ਤੇ ਮਜ਼ਹਬੀ ਸਿੱਖਾਂ ਵਲੋਂ ਵੱਖੋ-ਵੱਖਰੇ ਗੁਰਦਵਾਰੇ ਉਸਾਰਨ ਦੇ ਰੁਝਾਨ ਵਿਚ ਤਿੱਖਾ ਵਾਧਾ ਦੇਖਣ ਨੂੰ ਮਿਲਿਆ ਹੈ। ਸਿੱਖ ਭਾਈਚਾਰੇ 'ਚ ਵੀ ਦਲਿਤ ਜਾਤੀਆਂ ਨਾਲ ਵਿਤਕਰੇ ਦਾ ਸਾਹਮਣਾ ਦੇਖਣ ਵਿਚ ਆਇਆ ਹੈ, ਜਿਹੜਾ ਸਿੱਖਾਂ ਵਿਚ ਤ੍ਰੇੜ ਪੈਦਾ ਕਰ ਰਿਹਾ ਹੈ। ਇਹ ਰੁਝਾਨ ਆਉਂਦੇ ਸਮੇਂ ਵਿਚ ਗੰਭੀਰ ਸਿੱਟੇ ਪੈਦਾ ਕਰੇਗਾ। ਇਸ ਬਾਰੇ ਜੱਟ ਭਾਈਚਾਰੇ ਨਾਲ ਸੰਬੰਧਿਤ ਗੁਰਸਿੱਖ ਤੇ ਸਿਆਣੇ ਲੋਕਾਂ ਨੂੰ ਵਡੀ ਭੂਮਿਕਾ ਨਿਭਾਉਣ ਦੀ ਲੋੜ ਹੈ।