ਟਰੂਡੋ ਦੀ ਭਾਰਤ ਫੇਰੀ ਦੌਰਾਨ ਵਿਵਾਦ ਦਾ ਕਾਰਨ ਬਣਿਆ ਜਸਪਾਲ ਅਟਵਾਲ ਗ੍ਰਿਫਤਾਰ

ਟਰੂਡੋ ਦੀ ਭਾਰਤ ਫੇਰੀ ਦੌਰਾਨ ਵਿਵਾਦ ਦਾ ਕਾਰਨ ਬਣਿਆ ਜਸਪਾਲ ਅਟਵਾਲ ਗ੍ਰਿਫਤਾਰ

ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਵਿਵਾਦਾਂ ਦਾ ਕਾਰਨ ਬਣਨ ਵਾਲੇ ਜਸਪਾਲ ਅਟਵਾਲ ਨੂੰ ਬ੍ਰਿਟਿਸ਼ ਕੋਲੰਬੀਆ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਜਸਪਾਲ ਅਟਵਾਲ 'ਤੇ ਉਸਦੇ ਨਾਲ ਰੇਡੀਓ 1600 ਏਐਮ ਵਿਚ ਕੰਮ ਕਰਦੀ ਮੈਨੇਜਰ ਅਤੇ ਹੋਸਟ ਆਸ਼ਿਆਨਾ ਖਾਨ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। 

ਦੱਸ ਦਈਏ ਕਿ ਜਸਪਾਲ ਅਟਵਾਲ ਨੂੰ 1986 ਵਿਚ ਪੰਜਾਬ ਦੇ ਮੰਤਰੀ ਮਲਕੀਤ ਸਿੰਘ ਸਿੱਧੂ 'ਤੇ ਹੋਏ ਹਮਲੇ ਦੇ ਮਾਮਲੇ 'ਚ ਦੋਸ਼ੀ ਐਲਾਨਿਆ ਗਿਆ ਸੀ। ਜਦੋਂ ਜਸਟਿਨ ਟਰੂਡੋ ਭਾਰਤ ਦੇ ਦੌਰੇ 'ਤੇ ਗਏ ਸਨ ਤਾਂ ਭਾਰਤੀ ਅਜੇਂਸੀਆਂ ਵੱਲੋਂ ਕੈਨੇਡਾ ਵਿਚ ਸਿੱਖਾਂ ਨੂੰ ਮਿਲਦੇ ਮਾਣ ਸਤਿਕਾਰ ਕਾਰਨ ਟਰੂਡੋ ਖਿਲਾਫ ਬਦਨਾਮੀ ਦੀ ਮੁਹਿੰਮ ਚਲਾਈ ਗਈ ਸੀ। ਇਸ ਲਈ ਜਸਪਾਲ ਅਟਵਾਲ ਦੀ ਟਰੂਡੋ ਦੇ ਇਕ ਸਮਾਗਮ ਵਿਚ ਹਾਜ਼ਰੀ ਨੂੰ ਅਧਾਰ ਬਣਾਇਆ ਗਿਆ ਸੀ। 

ਇਸ ਤੋਂ ਬਾਅਦ ਸਪਸ਼ਟ ਹੋ ਗਿਆ ਸੀ ਕਿ ਜਸਪਾਲ ਅਟਵਾਲ ਭਾਰਤੀ ਅਜੇਂਸੀਆਂ ਦੇ ਕਾਫੀ ਨਜ਼ਦੀਕ ਹੈ ਤੇ ਉਸਦਾ ਨਾਂ ਭਾਰਤ ਨੇ ਬਲੈਕਲਿਸਟ ਵਿਚੋਂ ਹਟਾ ਕੇ ਉਸ ਨੂੰ ਵੀਜ਼ਾ ਦਿੱਤਾ ਸੀ।