ਬੇਅਦਬੀਆਂ ਦਾ ਇਨਸਾਫ? ਲਮਕਦੀਆਂ ਸੁਣਵਾਈਆਂ ਤੇ ਗਵਾਹਾਂ ਨੂੰ ਮਿਲਦੀਆਂ ਧਮਕੀਆਂ

ਬੇਅਦਬੀਆਂ ਦਾ ਇਨਸਾਫ? ਲਮਕਦੀਆਂ ਸੁਣਵਾਈਆਂ ਤੇ ਗਵਾਹਾਂ ਨੂੰ ਮਿਲਦੀਆਂ ਧਮਕੀਆਂ

ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਮਾਮਲਿਆਂ 'ਚ ਸੁਣਵਾਈਆਂ ਲੰਬੀਆਂ ਹੋਣ ਨਾਲ ਇਨਸਾਫ ਦੀ ਆਸ ਧੁੰਦਲੀ ਪੈ ਰਹੀ ਹੈ। ਸਾਹਮਣੇ ਦਿਖਦੇ ਹਾਲਾਤ ਇਹ ਹਨ ਕਿ ਇਹਨਾਂ ਮਾਮਲਿਆਂ 'ਚ ਅਹਿਮ ਗਵਾਹਾਂ ਨੂੰ ਡਰਾ ਧਮਕਾ ਕੇ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਬਹਿਬਲ ਕਲਾਂ ਸਾਕੇ ਦੇ ਅਹਿਮ ਗਵਾਹ ਸੁਰਜੀਤ ਸਿੰਘ ਦੀ ਮੌਤ 'ਤੇ ਖੜ੍ਹੇ ਹੋਏ ਵਿਵਾਦ ਮਗਰੋਂ ਹੁਣ ਮੋਗਾ ਜ਼ਿਲ੍ਹੇ ਦੇ ਪਿੰਡ ਮੱਲ੍ਹਕੇ ਵਿਚ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਮੁੱਖ ਗਵਾਹ ਸੇਵਕ ਸਿੰਘ 'ਤੇ ਵੀ ਗਵਾਹੀ ਤੋਂ ਹਟਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ। 

4 ਨਵੰਬਰ 2015 ਨੂੰ ਸਵੇਰੇ ਤੜਕਸਾਰ ਜਦੋਂ ਸੇਵਕ ਸਿੰਘ ਆਪਣੇ ਪਿੰਡ ਮੱਲ੍ਹਕੇ ਦੇ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਸੀ ਤਾਂ ਉਸਨੇ ਮੋਟਰਸਾਈਕਲ ਸਵਾਰ ਦੋ ਬੰਦਿਆਂ ਨੂੰ ਕੋਲੋਂ ਲੰਘਦੇ ਦੇਖਿਆ ਸੀ ਤੇ ਜਦੋਂ ਉਸਨੇ ਗੁਰਦੁਆਰਾ ਸਾਹਿਬ ਜਾ ਕੇ ਦੇਖਿਆ ਤਾਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਕੇ ਪਾਵਨ ਅੰਗ ਪਾੜ੍ਹ ਕੇ ਸੁੱਟੇ ਹੋਏ ਸਨ। 

ਸੇਵਕ ਸਿੰਘ 'ਤੇ ਇਹਨਾਂ ਦੋ ਮੋਟਰਸਾਈਕਲ ਸਵਾਰਾਂ ਖਿਲਾਫ ਗਵਾਹੀਆਂ ਵਾਪਸ ਲੈਣ ਲਈ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਉਸਨੂੰ ਪੈਸੇ ਦਾ ਲਾਲਚ ਵੀ ਦਿੱਤਾ ਗਿਆ। 

ਅਜਿਹਾ ਹੀ ਹਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਜਲਾਲ ਵਿਚ ਹੋਏ ਬੇਅਦਬੀ ਦੇ ਮਾਮਲੇ ਵਿਚ ਮੁੱਖ ਗਵਾਹ ਇਕਬਾਲ ਸਿੰਘ ਨਾਲ ਹੈ। ਇਕਬਾਲ ਸਿੰਘ ਨੇ ਮੀਡੀਆ ਨੂੰ ਕਿਹਾ ਕਿ ਸਰਕਾਰ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕਰ ਰਹੀ ਜਦਕਿ ਗਵਾਹਾਂ ਨੂੰ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ।

ਸੇਵਕ ਸਿੰਘ ਨੇ ਕਿਹਾ, "ਡਰਾ ਧਮਕਾ ਕੇ ਜਾਂ ਪੈਸੇ ਅੱਗੇ ਅਸੀਂ ਨਹੀਂ ਝੁਕਣ ਵਾਲੇ। ਪਰ ਸਰਕਾਰ ਦੀ ਜ਼ਿੰਮੇਵਾਰੀ ਹੈ ਗਵਾਹਾਂ ਨੂੰ ਸੁਰੱਖਿਆ ਦੇਣ ਦੀ। ਮੈਂ ਪੁਲਸ ਸੁਰੱਖਿਆ ਲਈ ਅਰਜ਼ੀ ਦਿੱਤੀ ਸੀ, ਪਰ ਉਸਨੂੰ ਰੱਦ ਕਰ ਦਿੱਤਾ ਗਿਆ।