ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਬੋਲਣ ਵਾਲੀਆਂ ਬਾਲੀਵੁੱਡ ਹਸਤੀਆਂ 'ਤੇ ਆਈਟੀ ਵਿਭਾਗ ਦੇ ਛਾਪੇ

ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਬੋਲਣ ਵਾਲੀਆਂ ਬਾਲੀਵੁੱਡ ਹਸਤੀਆਂ 'ਤੇ ਆਈਟੀ ਵਿਭਾਗ ਦੇ ਛਾਪੇ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕਿਸਾਨ ਸੰਘਰਸ਼ ਦੇ ਸਮਰਥਨ ਵਿਚ ਬੋਲਣ ਵਾਲੀਆਂ ਫਿਲਮੀ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਭਾਰਤ ਸਰਕਾਰ ਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਸਰਕਾਰ ਦੇ ਇਨਕਮ ਟੈਕਸ ਵਿਭਾਗ ਵੱਲੋਂ ਅੱਜ ਫਿਲਮ ਨਿਰਮਾਤਾ ਅਨੁਰਾਗ ਕਸ਼ਿਅਪ, ਅਦਾਕਾਰਾ ਤਪਸੀ ਪਨੂੰ ਅਤੇ ਫਿਲਮ ਨਿਰਦੇਸ਼ਕ ਵਿਕਾਸ ਬਹਿਲ ਦੇ ਮੁੰਬਈ ਸਥਿਤ ਟਿਕਾਣਿਆਂ 'ਤੇ ਛਾਪੇ ਮਾਰੇ ਹਨ। 

ਇਨਕਮ ਟੈਕਸ ਵਿਭਾਗ ਨੇ ਮੁੰਬਈ ਅਤੇ ਪੂਨੇ ਵਿਚ 30 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਛਾਪੇ ਅਨੁਰਾਗ ਕਸ਼ਿਅਪ ਦੀ ਪੁਰਾਣੀ ਕੰਪਨੀ ਫੈਂਟਮ ਫਿਲਮਜ਼ ਖਿਲਾਫ ਮਾਰੇ ਜਾ ਰਹੇ ਹਨ ਜਿਸਨੂੰ ਹੁਣ ਬੰਦ ਕੀਤਾ ਜਾ ਚੁੱਕਿਆ ਹੈ। 

2011 ਵਿਚ ਬਣੀ ਇਸ ਕੰਪਨੀ ਵੱਲੋਂ ਲੂਟੇਰਾ, ਕੁਈਨ, ਅਗਲੀ, ਐਨਐਚ 10, ਮਸਾਨ ਅਤੇ ਉੜਤਾ ਪੰਜਾਬ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਸੀ। 

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਤਿੰਨੇ ਸੋਸ਼ਲ ਮੀਡੀਆ ’ਤੇ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਹਨ ਤੇ ਕਿਸਾਨ ਅੰਦੋਲਨ ਦੇ ਮਾਮਲੇ ਵਿੱਚ ਇਨ੍ਹਾਂ ਨੇ ਸਰਕਾਰ ਨੂੰ ਰੱਜ ਕੇ ਕੋਸਿਆ।