ਸਾਬਕਾ ਮਿਸ ਯੂਕਰੇਨ ਨੇ ਰੂਸ ਖਿਲਾਫ ਚੁਕੀ ਬੰਦੂਕ

ਸਾਬਕਾ ਮਿਸ ਯੂਕਰੇਨ  ਨੇ ਰੂਸ ਖਿਲਾਫ  ਚੁਕੀ ਬੰਦੂਕ

ਅੰਮ੍ਰਿਤਸਰ ਟਾਈਮਜ਼

ਕੀਵ- ਯੂਕਰੇਨ 'ਤੇ ਰੂਸੀ ਸੈਨਾ ਦੇ ਹਮਲੇ ਦਰਮਿਆਨ ਇਕ ਪਾਸੇ ਲੋਕ ਸੁਰੱਖਿਅਤ ਟਿਕਾਣੇ ਲੱਭ ਰਹੇ ਹਨ ਤਾਂ ਦੂਜੇ ਪਾਸੇ ਕਈ ਔਰਤਾਂ ਆਪਣੇ ਪਰਿਵਾਰਾਂ ਤੇ ਦੇਸ਼ ਦੀ ਰੱਖਿਆ ਲਈ ਹਥਿਆਰ ਉਠਾ ਰਹੀਆਂ ਹਨ, ਜਿਨ੍ਹਾਂ ਵਿਚੋਂ ਸਾਬਕਾ ਮਿਸ ਯੂਕਰੇਨ ਅਨਾਸਤਾਸਿਆ ਲੇਨਾ ਨੇ ਦੇਸ਼ ਛੱਡ ਕੇ ਭੱਜਣ ਦੀ ਬਜਾਏ ਬੰਦੂਕ ਉਠਾਉਂਦਿਆਂ ਕਿਹਾ ਹੈ ਕਿ ਉਹ ਆਪਣੇ ਦੇਸ਼ ਲਈ ਜਾਨ ਵੀ ਵਾਰ ਦੇਵੇਗੀ ।

ਦੇਸ਼ ਦੀ ਰੱਖਿਆ ਲਈ ਲੋਕ ਸੰਪਰਕ ਮੈਨੇਜਰ ਦੀ ਨੌਕਰੀ ਛੱਡ ਕੇ ਬੰਦੂਕ ਉਠਾਉਣ ਵਾਲੀ ਸਾਬਕਾ ਮਿਸ ਯੂਕਰੇਨ ਲੇਨਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਉਹ ਕੋਈ ਸੈਨਿਕ ਨਹੀਂ ਹੈ, ਸਿਰਫ ਇਕ ਔਰਤ ਹੈ ਤੇ ਉਹ ਇਕ ਅਜਿਹੀ ਇਨਸਾਨ ਹੈ, ਜੋ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ ।ਉਸ ਨੇ ਲੋਕਾਂ ਨੂੰ ਪ੍ਰੇਰਨ ਲਈ ਆਪਣੀ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਇਹ ਸਾਡਾ ਦੇਸ਼ ਹੈ, ਸਾਡੀ ਜ਼ਮੀਨ ਹੈ ਤੇ ਅਸੀਂ ਜ਼ਰੂਰ ਜਿੱਤਾਂਗੇ ।