ਕੈਨੇਡਾ ਚ’ ਲੰਘੇ ਸਾਲ ਦੋ ਬੱਚਿਆਂ ਦੀ ਹੋਈ ਮੌਤ ਦੇ ਦੌਸ਼ੀ ਨੂੰ ਅਦਾਲਤ ਨੇ 6 ਸਾਲ ਲਈ ਗੱਡੀ ਚਲਾਉਣ ਤੇ ਰੋਕ 

ਕੈਨੇਡਾ ਚ’ ਲੰਘੇ ਸਾਲ ਦੋ ਬੱਚਿਆਂ ਦੀ ਹੋਈ ਮੌਤ ਦੇ ਦੌਸ਼ੀ ਨੂੰ ਅਦਾਲਤ ਨੇ 6 ਸਾਲ ਲਈ ਗੱਡੀ ਚਲਾਉਣ ਤੇ ਰੋਕ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ/ ਉਨਟਾਰੀੳ (ਰਾਜ ਗੋਗਨਾ/ ਕੁਲਤਰਨ ਪਧਿਆਣਾ  )—ਬੀਤੇਂ ਦਿਨ  ਕੈਨੇਡਾ ਦੇ  ਉਨਟਾਰੀਓ ਦੇ ਸ਼ਹਿਰ ਵਾੱਨ ਚ ਲੰਘੇ ਸਾਲ 2021ਹੋਏ ਇਕ ਦਰਦਨਾਇਕ ਹਾਦਸੇ ਚਜਿਸ ਚਦੋ ਬੱਚੇ  ਆਪਣੇ ਡਰਾਇਵ ਵੇਅ ਚ’ ਖੇਡ ਰਹੇ ਸਨ ਇੰਨਾਂ ਦੋ ਬੱਚੇ ਜਿੰਨਾਂ ਦੇ ਨਾਂ ਜੈਕਸ ਚੌਧਰੀ (4) ਸਾਲ ਅਤੇ ਅਨਾਇਆ(10) ਸਾਲ ਨੂੰ ਇਕ ਕਾਰ ਐਕਸੀਡੈਂਟ ਚ ਮਾਰਨ ਦੇ ਦੋਸ਼ ਹੇਠ ਇੱਕ ਨਾਬਾਲਗ ਨੇ ਜਿਸਦੀ ਹਾਦਸੇ ਸਮੇਂ ਉਮਰ ਤਕਰੀਬਨ 16 ਸਾਲ ਦੇ ਕਰੀਬ ਸੀ। ਜਿਸ ਨੂੰ ਅਦਾਲਤ ਨੇ ਇੱਕ ਸਾਲ ਦੀ ਉਪਨ ਕਸਟਡੀ ਦੀ ਸਜਾ ਅਤੇ 6 ਸਾਲ ਲਈ ਗੱਡੀ ਚਲਾਉਣ ਉਤੇ ਰੋਕ ਦੀ ਸਜਾ ਸੁਣਾਈ ਗਈ ਹੈ । ਜਿਕਰਯੋਗ ਹੈ ਕਿ ਇਸ ਨਾਬਾਲਗ ਨੇ ਆਪਣੇ ਪਿਤਾ ਦੀ ਮਰਸਡੀਜ ਗੱਡੀ ਘਰੇਲੂ ਖੇਤਰ ਚ 40 ਕਿਲੋਮੀਟਰ ਦੇ ਜੋਨ ਚ 100 ਕਿਲੋਮੀਟਰ ਦੀ ਰਫਤਾਰ ਨਾਲ ਚਲਾ ਰਿਹਾ ਸੀ ਜਦੋ ਗੱਡੀ ਕਰਵ ਨਾਲ ਟਕਰਾ ਇੰਨਾਂ ਬੱਚਿਆ ਚ ਜਾ ਵੱਜੀ ਸੀ।