ਅਫ਼ਗਾਨਿਸਤਾਨ ਦੇ 7 ਸਿੱਖ ਪਰਿਵਾਰ ਗੁਰਦੁਆਰਾ ਸਿੰਘ ਸਭਾ ਸਰੀ, ਬ੍ਰਿਟਿਸ ਕੋਲੰਬੀਆ ਕੈਨੇਡਾ ਪਹੁੰਚੇ 

ਅਫ਼ਗਾਨਿਸਤਾਨ ਦੇ 7 ਸਿੱਖ ਪਰਿਵਾਰ ਗੁਰਦੁਆਰਾ ਸਿੰਘ ਸਭਾ ਸਰੀ, ਬ੍ਰਿਟਿਸ ਕੋਲੰਬੀਆ ਕੈਨੇਡਾ ਪਹੁੰਚੇ 

ਅੰਮ੍ਰਿਤਸਰ ਟਾਈਮਜ਼

ਨਿਊਯਾਰਕ/ ਸਰੀ (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਅੱਜ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ, ਵਰਲਡ ਸਿੱਖ ਆਰਗਨਾਈਜ਼ੇਸ਼ਨ ਅਤੇ ਗੁਰਦੁਆਰਾ ਸਿੰਘ ਸਭਾ ਦੇ ਸਾਂਝੇ ਯਤਨਾ ਦੇ ਸਦਕਾ ਅਫ਼ਗਾਨਿਸਤਾਨ ਦੇ 7 ਸਿੱਖ ਪਰਿਵਾਰਾਂ ਦੇ 32 ਮੈਂਬਰ ਗੁਰਦੁਆਰਾ ਸਿੰਘ ਸਭਾ ਸਰੀ( ਕੈਨੇਡਾ) ਵਿਖੇਂ ਪਹੁੰਚ ਗਏ ਹਨ।

ਇਨ੍ਹਾਂ ਪਰਿਵਾਰਾਂ ਦੇ ਰਹਿਣ ਲਈ ਬੇਸਮੈਂਟ, ਖਾਣ-ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਗੁਰਦੁਆਰਾ ਸਿੰਘ ਸਭਾ ਸਰੀ( ਕੈਨੇਡਾ ) ਵਲੋਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਮਹੀਨੇ 98 ਦੇ ਕਰੀਬ ਅਫਗਾਨ ਸਿੱਖ-ਹਿੰਦੂ ਸ਼ਰਨਾਰਥੀਆਂ ਦੇ ਕੈਨੇਡਾ ਪਹੁੰਚਣ ਦੀ ਉਮੀਦ ਹੈ। ਇਹ ਪਰਿਵਾਰ ਵੈਨਕੂਵਰ,ਕੇਲੋਨਾ ਅਤੇ ਕੈਲਗਰੀ ਵਿਖੇ ਪਹੁੰਚਣਗੇ।