ਕੈਨੇਡਾ 'ਚ ਕਾਮਾਗਾਟਾਮਾਰੂ ਕਾਂਡ ਨੂੰ ਸਮਰਪਿਤ ਸਮਾਰਕ ਨੂੰ ਨੁਕਸਾਨ ਪਹੁੰਚਾਇਆ     

ਕੈਨੇਡਾ 'ਚ ਕਾਮਾਗਾਟਾਮਾਰੂ ਕਾਂਡ ਨੂੰ ਸਮਰਪਿਤ ਸਮਾਰਕ ਨੂੰ ਨੁਕਸਾਨ ਪਹੁੰਚਾਇਆ     

  *ਭਾਰਤ ਵਲੋਂ  ਇਤਰਾਜ਼ , ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਵੈਨਕੂਵਰ: ਕੈਨੇਡਾ ਦੇ ਵੈਨਕੂਵਰ 'ਚ ਸ਼ਰਾਰਤੀ ਤੱਤਾਂ ਨੇ ਕਾਮਾਗਾਟਾਮਾਰੂ ਕਾਂਡ ਨੂੰ ਸਮਰਪਿਤ ਇਕ ਜਨਤਕ ਸਮਾਰਕ ਨੂੰ ਨੁਕਸਾਨ ਪਹੁੰਚਾਉਣ 'ਤੇ ਭਾਰਤ ਨੇ ਤਿੱਖਾ ਵਿਰੋਧ ਕੀਤਾ ਹੈ। ਵੈਨਕੂਵਰ ਸਥਿਤ ਭਾਰਤ ਦੇ ਦੂਤਘਰ ਨੇ ਘਟਨਾ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਆਪਣੇ ਟਵਿੱਟਰ 'ਤੇ ਲਿਖਿਆ- ਕਾਮਾਗਾਟਾਮਾਰੂ ਕਾਂਡ ਨੂੰ ਸਮਰਪਿਤ ਪਵਿੱਤਰ ਸਮਾਰਕ ਨੂੰ ਨੁਕਸਾਨ ਪਹੁੰਚਾਉਣ ਦਾ ਸਾਨੂੰ ਦੁੱਖ ਹੈ। ਅਸੀਂ ਇਸ ਕਾਰੇ ਦੀ ਨਿੰਦਾ ਕਰਦੇ ਹਾਂ। ਅਸੀਂ ਕੈਨੇਡਾ 'ਚ ਅਧਿਕਾਰੀਆਂ ਨਾਲ ਘਟਨਾ ਦੀ ਜਾਂਚ ਕਰਨ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਅਪੀਲ ਕਰਦੇ ਹਾਂ। ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹਾਰਬਰ ਗੁਆਂਢ ਤੋਂ ਸ਼ਹਿਰ ਦੀ ਸਮੁੰਦਰੀ ਕੰਧ 'ਤੇ ਕਾਮਾਗਾਟਾ ਮਾਰੂ ਸਮਾਰਕ 'ਤੇ ਚਿੱਟੇ ਰੰਗ ਦੇ ਛਿੱਟੇ ਪੈਣ ਦੀ ਰਿਪੋਰਟ ਦੇਖਣ ਤੋਂ ਬਾਅਦ  ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।