ਚੀਨ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਨੂੰ ਦੇਵੇੇਗਾ ਮਦਦ  !

ਚੀਨ ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਨੂੰ ਦੇਵੇੇਗਾ ਮਦਦ  !

ਅੰਮ੍ਰਿਤਸਰ ਟਾਈਮਜ਼ ਬਿਉਰੋ

ਬੀਜਿੰਗ: ਚੀਨ ਨੇ ਸੋਮਵਾਰ ਨੂੰ ਸੰਕੇਤ ਦਿੱਤਾ ਹੈ ਕਿ ਉਹ ਤਾਲਿਬਾਨ  ਦੇ ਕਬਜ਼ੇ ਵਾਲੇ ਅਫਗਾਨਿਸਤਾਨ ਨੂੰ ਮਾਲੀ ਮਦਦ  ਦੇਵੇਗਾ। ਤਾਲਿਬਾਨ ਦੇ ਸੱਤਾ 'ਤੇ ਕਬਜ਼ੇ ਤੋਂ ਬਾਅਦ ਕਾਬੁਲ ਨੂੰ ਵੱਖ ਵੱਖ ਦੇਸ਼ਾਂ ਵੱਲੋਂ ਮਾਲੀ ਮਦਦ ਰੋਕਣ ਵਿਚਕਾਰ ਚੀਨ ਨੇ ਕਿਹਾ ਕਿ ਉਹ ਯੁੱਧਗ੍ਰਸਤ ਦੇਸ਼ ਦੀ ਮਦਦ ਕਰਨ ਵਿੱਚ 'ਸਕਾਰਾਤਮਕ' ਭੂਮਿਕਾ ਨਿਭਾਵੇਗਾ।ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਅਮਰੀਕਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਮਰੀਕਾ ਅਫਗਾਨ ਸੰਕਟ ਦਾ "ਮੁੱਖ ਦੋਸ਼ੀ" ਹੈ।ਅਫਗਾਨਿਸਤਾਨ ਦੇ ਮੁੜ ਨਿਰਮਾਣ ਲਈ ਕੁਝ ਕੀਤੇ ਬਿਨਾਂ ਇਸ ਤਰ੍ਹਾਂ ਨਹੀਂ ਛੱਡਿਆ ਜਾ ਸਕਦਾ।ਅਫਗਾਨਿਸਤਾਨ ਦੇ ਕੇਂਦਰੀ ਬੈਂਕ ਦੇ ਮੁਖੀ, ਜੋ ਜਲਾਵਤਨੀ ਵਿੱਚ ਰਹਿ ਰਹੇ ਹਨ, ਨੇ ਕਿਹਾ ਹੈ ਕਿ ਅਮਰੀਕੀ ਦੀ ਵਿੱਤੀ ਸਹਾਇਤਾ ਰੁਕਣ ਨਾਲ ਤਾਲਿਬਾਨ ਨੂੰ ਚੀਨ ਅਤੇ ਪਾਕਿਸਤਾਨ ਵੱਲ ਰੁਖ ਕਰਨਾ ਪਵੇਗਾ। ਇਸ ਬਿਆਨ ਬਾਰੇ ਪੁੱਛੇ ਜਾਣ 'ਤੇ ਵੈਨਬਿਨ ਨੇ ਕਿਹਾ, "ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਅਫਗਾਨ ਮੁੱਦੇ ਲਈ ਅਮਰੀਕਾ ਮੁੱਖ ਦੋਸ਼ੀ ਅਤੇ ਸਭ ਤੋਂ ਵੱਡਾ ਕਾਰਕ ਹੈ।" ਉਹ ਬਿਨਾਂ ਕੁੱਝ ਕੀਤੇ (ਦੇਸ਼ ਨੂੰ) ਗੜਬੜੀ ਵਿੱਚ ਧੱਕੇ ਕੇ ਇਸ ਤਰ੍ਹਾਂ ਨਹੀਂ ਜਾ ਸਕਦਾ।' ਉਨ੍ਹਾਂ ਕਿਹਾ, 'ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕਾ ਮਨੁੱਖੀ ਸਹਾਇਤਾ ਅਤੇ ਪੁਨਰ ਨਿਰਮਾਣ ਦੇ ਆਪਣੇ ਵਚਨ ਨੂੰ ਨਿਭਾਵੇਗਾ ਅਤੇ ਪ੍ਰਤੀਬੱਧਤਾਵਾਂ ਤੋਂ ਮੂੰਹ ਨਹੀਂ ਮੋੜੇਗਾ।'

'ਨਿਊਯਾਰਕ ਟਾਈਮਜ਼' ਦੀ ਇੱਕ ਰਿਪੋਰਟ ਵਿੱਚ ਪਿਛਲੇ ਹਫਤੇ ਕਿਹਾ ਗਿਆ ਸੀ ਕਿ ਅਫਗਾਨਿਸਤਾਨ ਵਿੱਚ ਮੁਹਿੰਮ ਦੇ ਅੰਤ ਦੇ ਬਾਵਜੂਦ ਅਫਗਾਨ ਸੈਂਟਰਲ ਬੈਂਕ ਨਾਲ ਜੁੜੇ ਅਰਬਾਂ ਡਾਲਰ ਦੇ ਪੈਸੇ ਨੂੰ ਅਮਰੀਕਾ ਕੰਟਰੋਲ ਕਰ ਰਿਹਾ ਹੈ। ਜਰਮਨੀ ਨੇ ਵੀ ਕਿਹਾ ਹੈ ਕਿ ਜੇਕਰ ਤਾਲਿਬਾਨ ਦੇ ਸੱਤਾ 'ਤੇ ਕਾਬਜ਼ ਹੋਣ ਅਤੇ ਸ਼ਰੀਆ ਕਾਨੂੰਨ ਲਾਗੂ ਕੀਤੇ ਜਾਣ 'ਤੇ ਉਹ ਮਾਲੀ ਮਦਦ ਨਹੀਂ ਦੇਵੇਗਾ। ਯੂਰਪੀ ਸੰਘ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਅਧਿਕਾਰੀ ਹਾਲਤ ਸਬੰਧੀ ਸਪੱਸ਼ਟੀਕਰਨ ਨਹੀਂ ਦਿੰਦੇ ਅਫਗਾਨਿਸਤਾਨ ਨੂੰ ਭੁਗਤਾਨ ਨਹੀਂ ਹੋਵੇਗਾ।ਵੇਨਬਿਨ ਨੇ ਕਿਹਾ ਕਿ "ਚੀਨ ਨੇ ਹਮੇਸ਼ਾ ਸਾਰੇ ਅਫਗਾਨ ਲੋਕਾਂ ਪ੍ਰਤੀ ਦੋਸਤਾਨਾ ਨੀਤੀ ਅਪਣਾਈ ਹੈ" ਅਤੇ ਅਫਗਾਨਿਸਤਾਨ ਨੂੰ ਸਮਾਜਿਕ-ਆਰਥਿਕ ਵਿਕਾਸ ਲਈ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦਾ ਰਿਹਾ ਹੈ। ਉਨ੍ਹਾਂ ਕਿਹਾ, 'ਸਾਨੂੰ ਉਮੀਦ ਹੈ ਕਿ ਦੇਸ਼' ਚ ਹਫੜਾ-ਦਫੜੀ ਅਤੇ ਯੁੱਧ ਛੇਤੀ ਹੀ ਖਤਮ ਹੋ ਜਾਣਗੇ। ਉਹ ਛੇਤੀ ਤੋਂ ਛੇਤੀ ਵਿੱਤੀ ਪ੍ਰਣਾਲੀ ਨੂੰ ਮੁੜ ਚਾਲੂ ਕਰ ਸਕਦਾ ਹੈ। ਚੀਨ ਸਮਰੱਥਾ ਨਿਰਮਾਣ, ਸ਼ਾਂਤੀ, ਪੁਨਰ ਨਿਰਮਾਣ ਅਤੇ ਲੋਕਾਂ ਦੀ ਰੋਜ਼ੀ-ਰੋਟੀ ਦੀ ਸਥਿਤੀ ਵਿੱਚ ਸੁਧਾਰ ਲਈ ਦੇਸ਼ ਦੀ ਮਦਦ ਕਰਨ ਵਿੱਚ ਵੀ ਸਕਾਰਾਤਮਕ ਭੂਮਿਕਾ ਨਿਭਾਏਗਾ। 'ਮ