ਕੰਗਨਾ ਰਨੌਤ ਬੋਲੀ , ‘ਬੋਲੀ-ਸਾਬਤ ਕਰ ਦਿਓ ਤਾਂ ਮੈਂ ਪਦਮਸ਼੍ਰੀ ਵਾਪਸ ਕਰ ਦਿਆਂਗੀ’

ਕੰਗਨਾ ਰਨੌਤ ਬੋਲੀ , ‘ਬੋਲੀ-ਸਾਬਤ ਕਰ ਦਿਓ ਤਾਂ ਮੈਂ ਪਦਮਸ਼੍ਰੀ ਵਾਪਸ ਕਰ ਦਿਆਂਗੀ’

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ : ਭਾਰਤ ਦੀ ਆਜ਼ਾਦੀ ਨੂੰ ‘ਭੀਖ’ ਦੱਸਣ ਲਈ ਆਲੋਚਨਾ ਸਹਿ ਰਹੀ ਅਦਾਕਾਰਾ ਕੰਗਨਾ ਰਨੌਤ ਨੇ ਆਪਣਾ ਬਚਾਅ ਕਰਦੇ ਹੋਏ  ਪੁੱਛਿਆ ਕਿ 1947 ਵਿਚ ਕਿਹੜਾ ਯੁੱਧ ਹੋਇਆ ਸੀ, ਕੋਈ ਇਹ ਦੱਸ ਦੇਵੇ ਤਾਂ ਮੈਂ ਮਾਫ਼ੀ ਵੀ ਮੰਗਾਂਗੀ ਅਤੇ ਆਪਣਾ ਪਦਮਸ਼੍ਰੀ ਵੀ ਵਾਪਸ ਕਰ ਦਿਆਂਗੀ। ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸਵਾਲਾਂ ਦੀ ਇਕ ਲੜੀ ਪੋਸਟ ਕੀਤੀ, ਜਿਸ ’ਚ ਵੰਡ ਦੇ ਨਾਲ-ਨਾਲ ਮਹਾਤਮਾ ਗਾਂਧੀ ਨੂੰ ਲੈ ਕੇ ਸਵਾਲ ਕੀਤੇ ਅਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਭਗਤ ਸਿੰਘ ਨੂੰ ਮਰਨ ਦਿੱਤਾ ਅਤੇ ਸੁਭਾਸ਼ ਚੰਦਰ ਬੋਸ ਦੀ ਹਮਾਇਤ ਨਹੀਂ ਕੀਤੀ। ਉਨ੍ਹਾਂ ਬਾਲ ਗੰਗਾਧਰ ਤਿਲਕ, ਅਰਬਿੰਦੋ ਘੋਸ਼ ਅਤੇ ਬਿਪਨ ਚੰਦਰਪਾਲ ਸਮੇਤ ਆਜ਼ਾਦੀ ਘੁਲਾਟੀਆਂ ਬਾਰੇ ਗੱਲ ਕਰਦੇ ਹੋਏ ਇਕ ਕਿਤਾਬ ਵਿਚ ਇਹ ਅੰਸ਼ ਸਾਂਝੇ ਕੀਤੇ ਹਨ, ਅਤੇ ਕਿਹਾ ਕਿ ਵੁਹ 1857 ਦੀ ‘ਆਜ਼ਾਦੀ ਲਈ ਸਮੂਹਿਕ ਲੜਾਈ’ ਬਾਰੇ ਜਾਣਦੀ ਸੀ, ਪਰ 1947 ’ਚ ਕਿਹੜਾ ਯੁੱਧ ਹੋਇਆ, ਉਸ ਨੂੰ ਨਹੀਂ ਪਤਾ।ਜੇਕਰ ਕੋਈ ਮੈਨੂੰ ਇਹ ਦੱਸ ਸਕਦਾ ਹੈ ਤਾਂ ਮੈਂ ਆਪਣਾ ਪਦਮਸ਼੍ਰੀ ਵਾਪਸ ਕਰ ਦਿਆਂਗੀ ਅਤੇ ਮਾਫ਼ੀ ਵੀ ਮੰਗਾਂਗੀ। ਕਿਰਪਾ ਕਰਕੇ ਇਸ ਵਿਚ ਮੇਰੀ ਮਦਦ ਕਰੋ।’