ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਮੁਲਤਵੀ

ਦਿੱਲੀ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਮੁਲਤਵੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 9 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਰਾਜ ਚੋਣ ਕਮਿਸ਼ਨ ਨੇ ਦਿੱਲੀ ਵਿੱਚ ਨਗਰ ਨਿਗਮ ਚੋਣਾਂ ( ਦਿੱਲੀ ਐਮਸੀਡੀ ਚੋਣ 2022 ) ਦੀਆਂ ਤਰੀਕਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ। ਦਿੱਲੀ ਦੇ ਚੋਣ ਕਮਿਸ਼ਨਰ ਐਸਕੇ ਸ੍ਰੀਵਾਸਤਵ ਨੇ ਕਿਹਾ ਹੈ ਦਿੱਲੀ ਦੇ ਚੋਣ ਕਮਿਸ਼ਨਰ ਐੱਸਕੇ ਸ਼੍ਰੀਵਾਸਤਵ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਿੱਲੀ ਦੀਆਂ ਤਿੰਨਾਂ ਨਿਗਮਾਂ ਦੇ ਏਕੀਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ ਅਤੇ ਨਾਲ ਹੀ ਕੇਂਦਰ ਸਰਕਾਰ ਨੇ ਕੁਝ ਮੁੱਦੇ ਉਠਾਏ ਹਨ ਜਿਨ੍ਹਾਂ ਦੀ ਕਾਨੂੰਨੀ ਤੌਰ 'ਤੇ ਜਾਂਚ ਹੋਣੀ ਬਾਕੀ ਹੈ। ਜਿਸਨੂੰ ਦੇਖਦਿਆਂ ਅਸੀਂ ਅਜੇ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕਰ ਸਕਾਂਗੇ ਇਸ ਲਈ ਅਸੀਂ ਕੁਝ ਦਿਨ ਹੋਰ ਲਵਾਂਗੇ। ਅਸੀਂ 18 ਮਈ ਤੋਂ ਪਹਿਲਾਂ ਚੋਣਾਂ ਕਰਵਾਉਣੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਚੋਣਾਂ ਮੁਲਤਵੀ ਨਹੀਂ ਕਰ ਰਹੇ। ਜੇਕਰ 18 ਮਈ ਤੋਂ ਪਹਿਲਾਂ ਨਗਰ ਨਿਗਮਾਂ ਦਾ ਏਕੀਕਰਨ ਹੋ ਜਾਂਦਾ ਹੈ ਤਾਂ ਸਾਨੂੰ ਸਥਿਤੀ ਦੀ ਘੋਖ ਕਰਨੀ ਪਵੇਗੀ। ਇਸ ਲਈ ਸਾਨੂੰ ਇਸ ਬਾਰੇ ਕਾਨੂੰਨੀ ਰਾਏ ਲੈਣ ਲਈ ਹੁਣ ਸਮਾਂ ਚਾਹੀਦਾ ਹੈ। ਉੱਤਰੀ ਅਤੇ ਦੱਖਣੀ ਦਿੱਲੀ ਨਗਰ ਨਿਗਮਾਂ ਵਿੱਚ 104-104 ਵਾਰਡ ਹਨ। ਪੂਰਬੀ ਦਿੱਲੀ ਨਗਰ ਨਿਗਮ ਵਿੱਚ 64 ਵਾਰਡ ਹਨ। ਅੱਧੇ ਵਾਰਡ ਮਹਿਲਾ ਉਮੀਦਵਾਰਾਂ ਲਈ ਰਾਖਵੇਂ ਹਨ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਵਾਰਡ ਵੀ ਰਾਖਵੇਂ ਹਨ।