ਭਾਰਤੀ ਪੁਲਿਸ ਦੀ ਸਿੱਖ ਵਿਰੋਧੀ ਭਾਵਨਾ ਵਿੱਚ ਕੋਈ ਬਦਲਾਅ ਨਹੀਂ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ

ਭਾਰਤੀ ਪੁਲਿਸ ਦੀ ਸਿੱਖ ਵਿਰੋਧੀ ਭਾਵਨਾ ਵਿੱਚ ਕੋਈ ਬਦਲਾਅ ਨਹੀਂ: ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ

ਲੰਡਨ: ਜਿਸ ਤਰ੍ਹਾਂ ਸਰਕਾਰੀ ਸ਼ਹਿ 'ਤੇ ਨਵੰਬਰ 1984 ਵਿੱਚ ਭਾਰਤ ਦੇ ਸ਼ਹਿਰਾਂ ਦਿੱਲੀ, ਕਾਨਪੁਰ, ਬੇਕਾਰੋ ਸਮੇਤ ਹਿੰਦੂ ਬਹੁਗਿਣਤੀ ਵਸੋਂ ਵਾਲੇ ਇਲਾਕਿਆਂ ਵਿੱਚ ਹਿੰਦੂਤਵੀ ਗੁੰਡਿਆਂ ਵਲੋਂ ਸਿੱਖਾਂ 'ਤੇ ਅੱਤਿਅਚਾਰ ਕੀਤਾ ਗਿਆ ਸੀ, ਅਤੇ ਦਿੱਲੀ ਪੁਲਿਸ ਨੇ ਸਿੱਖਾਂ ਦੀ ਸੁਰੱਖਿਆ ਕਰਨ ਦੀ ਬਜਾਏ ਗੁੰਡਿਆਂ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਨਿਹੱਥੇ ਕਰਵਾ ਕੇ ਗੁੰਡਿਆਂ ਦੇ ਹਵਾਲੇ ਕੀਤਾ ਸੀ ਅੱਜ ਵੀ ਇਹਨਾਂ ਦੀ ਸਿੱਖ ਵਿਰੋਧੀ ਨੀਤੀ ਉਸੇ ਤਰ੍ਹਾਂ ਦੀ ਹੀ ਹੈ। 

ਦਿੱਲੀ ਵਿੱਚ ਪੁਲਿਸ ਵਲੋਂ ਸਿੱਖ ਡਰਾਈਵਰ ਅਤੇ ਉਸਦੇ ਪੁੱਤਰ ਦੀ ਕੀਤੀ ਗਈ ਜ਼ਾਲਮਾਨਾ ਕੁੱਟਮਾਰ ਅਤੇ ਉਸਦੇ ਸਿਰ ਵਿੱਚ ਠੁੱਡੇ ਮਾਰੇ ਗਏ, ਜਿਸ ਤਰ੍ਹਾਂ ਉਸ ਨੂੰ ਘੜੀਸ ਕੇ ਲਿਜਾਇਆ ਗਿਆ, ਉਸ ਤਰ੍ਹਾਂ  ਦਾ ਵਿਹਾਰ ਤਾਂ ਜਾਨਵਰਾਂ ਨਾਲ ਵੀ ਨਹੀਂ ਕੀਤਾ ਜਾਂਦਾ। ਬਰਤਾਨੀਆ ਵਿੱਚ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਵਲੋਂ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਗਈ ਹੈ। 

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਜਾਰੀ ਪੈੱ੍ਰਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਸ ਹਿਰਦੇਵੇਦਕ ਘਟਨਾ ਨੇ ਸਾਬਤ ਕਰ ਕਰ ਦਿੱਤਾ ਕਿ ਭਾਰਤ ਦੀ ਪੁਲਿਸ ਸਿੱਖਾਂ ਦੀ ਸੁਰੱਖਿਆ ਵਾਸਤੇ ਨਹੀਂ ਬਲਕਿ ਉਹਨਾਂ ਤੇ ਜੁਲਮ ਕਰਨ ਵਾਸਤੇ  ਬਣੀ ਹੈ। ਇਸ ਘਟਨਾ ਦੇ ਦੋਸ਼ੀ ਸਖਤ ਸਜ਼ਾ ਦੇ ਹੱਕਦਾਰ ਹਨ। ਉੱਥੇ ਸਮੁੱਚੀ ਸਿੱਖ ਕੌਮ ਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਭਾਰਤ ਵਿੱਚ ਸਿੱਖ ਗੁਲਾਮ ਹਨ ਅਤੇ ਇਸ ਗੁਲਾਮੀ ਨੂੰ ਗਲੋਂ ਲਾਹੁਣਾ ਹੀ ਹਰ ਸਿੱਖ ਦਾ ਫਰਜਾਂ ਸਿਰ ਫਰਜ਼ ਹੈ।

ਉਹਨਾਂ ਕਿਹਾ ਕਿ ਖਾਲਿਸਤਾਨ ਨੇ ਹੀ ਸਮੂਹ ਸਿੱਖ ਸਮੱਸਿਆਵਾਂ ਦਾ ਸਥਾਈ ਹੱਲ ਹੋਣ ਦੇ ਨਾਲ ਨਾਲ ਸਿੱਖੀ ਦੇ ਪ੍ਰਚਾਰ, ਪਸਾਰ ਅਤੇ ਸੁਰੱਖਿਆ ਦਾ ਜਾਮਨ ਹੋਣਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ