ਬੰਗਲਾਦੇਸ਼ੀ ਔਰਤਾਂ ਦਾ ਸੋਸ਼ਣ ਕਰਨ ਦੇ ਮਾਮਲੇ 'ਚ ਭਾਰਤੀ ਜੋੜੇ ਨੂੰ ਕੈਦ

ਬੰਗਲਾਦੇਸ਼ੀ ਔਰਤਾਂ ਦਾ ਸੋਸ਼ਣ ਕਰਨ ਦੇ ਮਾਮਲੇ 'ਚ ਭਾਰਤੀ ਜੋੜੇ ਨੂੰ ਕੈਦ

ਸਿੰਗਾਪੋਰ: ਇੱਥੇ ਤਿੰਨ ਬੰਗਲਾਦੇਸ਼ੀ ਔਰਤਾਂ ਦਾ ਸੋਸ਼ਣ ਕਰਨ ਦੇ ਦੋਸ਼ ਹੇਠ ਇਕ ਭਾਰਤੀ ਜੋੜੇ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਜ਼ੁਰਮਾਨਾ ਲਾਇਆ ਗਿਆ ਹੈ। ਹਿੰਦੀ ਮਨੋਰੰਜਨ ਕਲੱਬ ਚਲਾਉਣ ਵਾਲੇ ਇਸ ਜੋੜੇ ਖਿਲਾਫ ਬੰਗਲਾਦੇਸ਼ੀ ਔਰਤਾਂ ਨੂੰ ਜਿਸਮ ਫਿਰੋਸ਼ੀ ਦੇ ਧੰਦੇ 'ਚ ਫਸਾਉਣ ਦਾ ਵੀ ਦੋਸ਼ ਹੈ। ਸਿੰਗਾਪੋਰ ਵਿਚ ਮਨੁੱਖੀ ਤਸਕਰੀ ਦਾ ਇਹ ਪਹਿਲਾ ਮਾਮਲਾ ਹੈ, ਜਿਸ ਵਿਚ ਸਜ਼ਾ ਸੁਣਾਈ ਗਈ ਹੈ।

ਦੋਸ਼ੀ ਭਾਰਤੀ ਜੋੜੇ ਦੀ ਪਛਾਣ 51 ਸਾਲਾ ਮਲਕਰ ਸਵਲਾਰਮ ਅਨੰਤ ਅਤੇ ਉਸਦੀ ਪਤਨੀ 31 ਸਾਲਾ ਪ੍ਰਿਯੰਕਾ ਭੱਟਾਚਾਰੀਆ ਰਾਜੇਸ਼ ਵਜੋਂ ਹੋਈ ਹੈ। ਇਹਨਾਂ ਨੂੰ ਪ੍ਰਤੀ ਦੋਸ਼ੀ 7500 ਸਿੰਗਾਪੋਰ ਡਾਲਰ ਜ਼ੁਰਮਾਨਾ ਵੀ ਲਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਔਰਤ ਦੀ ਬਕਾਇਆ ਤਨਖਾਹ ਦੇਣ ਲਈ 4,878.31 ਡਾਲਰ ਭਰਨ ਲਈ ਵੀ ਕਿਹਾ ਗਿਆ ਹੈ।