ਅਡਾਨੀ 100 ਅਰਬ ਡਾਲਰ ਦੀ ਜਾਇਦਾਦ ਦਾ ਮਾਲਕ

ਅਡਾਨੀ 100 ਅਰਬ ਡਾਲਰ ਦੀ ਜਾਇਦਾਦ ਦਾ ਮਾਲਕ

ਵਿਸ਼ਵ ਦੇ ਸਿਖਰਲੇ 10 ਅਮੀਰਾਂ  ਵਿਚ ਸ਼ਾਮਲ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੁੰਬਈ:  ਭਾਰਤੀ ਕਾਰੋਬਾਰੀ ਗੌਤਮ ਅਡਾਨੀ ਐਲਨ ਮਸਕ ਅਤੇ ਜੈਫ਼ ਬੇਜ਼ੋਸ ਨਾਲ 100 ਅਰਬ ਡਾਲਰ ਕਲੱਬ 'ਚ ਪ੍ਰਵੇਸ਼ ਕਰ ਗਏ ਹਨ ।ਇਹ ਖੁਲਾਸਾ ਤਾਜ਼ਾ ਜਾਰੀ ਇਕ ਰਿਪੋਰਟ ਵਿਚ ਕੀਤਾ ਗਿਆ । ਵਿਸ਼ਵ ਦੇ ਅਮੀਰਾਂ ਦੀ ਰੋਜ਼ਾਨਾ ਰੈਂਕਿੰਗ ਦੇਣ ਵਾਲੇ ਬਲੂਮਬਰਗ ਬਿਲੀਅਨਰ ਇੰਡੈਕਸ ਦੇ ਅਨੁਸਾਰ ਅਡਾਨੀ ਦੀ ਜਾਇਦਾਦ 100 ਅਰਬ ਡਾਲਰ ਨੂੰ ਛੂਹ ਗਈ ਹੈ ।100 ਅਰਬ ਡਾਲਰ ਦੀ ਜਾਇਦਾਦ ਨਾਲ ਅਡਾਨੀ ਨੇ 11 ਸਥਾਨ 'ਤੇ ਕਾਬਜ਼ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਵਿਸ਼ਵ ਦੇ ਅਮੀਰ ਵਿਅਕਤੀਆਂ ਦੀ ਸੂਚੀ ਵਿਚ 10ਵਾਂ ਸਥਾਨ ਪੱਕਾ ਕਰ ਲਿਆ ਹੈ ।