ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੇ ਬਾਅਦ ਦੇ ਯੁਗ ਵਿਚ ਯੋਗਦਾਨ ਲਈ ਪੂਰਾ ਦੇਸ਼ ਸਿੱਖਾਂ ਦਾ ਆਭਾਰੀ: ਮੋਦੀ

ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੇ ਬਾਅਦ ਦੇ ਯੁਗ ਵਿਚ ਯੋਗਦਾਨ ਲਈ ਪੂਰਾ ਦੇਸ਼ ਸਿੱਖਾਂ ਦਾ ਆਭਾਰੀ: ਮੋਦੀ

ਮੋਦੀ ਨੇ ਕੀਤੀ ਸਿੱਖ ਵਫਦ ਨਾਲ ਮੁਲਾਕਾਤ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 29 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ ਵਿਚ ਇਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ। ਸਿੱਖ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ ਕਿ ਸਿੱਖ ਭਾਈਚਾਰੇ ਨਾਲ ਮੇਰਾ ਡੂੰਘਾ ਰਿਸ਼ਤਾ ਹੈ, ਤੁਸੀਂ ਵਿਦੇਸ਼ਾਂ ਚ ਵੀ ਸਾਡੀ ਸ਼ਾਨ ਹੋ ਕਿਉਂਕਿ ਸਿੱਖ ਭਾਈਚਾਰੇ ਦੇ ਬਿਨਾਂ ਹਿੰਦੁਸਤਾਨ ਦਾ ਇਤਿਹਾਸ ਅਧੂਰਾ ਹੈ। ਟਵੀਟਰ ਤੇ ਜਾਰੀ ਹੋਈ ਵੀਡੀਓ ਮੁਤਾਬਿਕ ਮੋਦੀ ਨੇ ਮਿਲਣ ਆਏ ਸਿੱਖ ਵਫ਼ਦ ਨੂੰ ਕਿਹਾ,''ਸਿੱਖ ਭਾਈਚਾਰਾ ਹਿੰਦੁਸਤਾਨ ਅਤੇ ਹੋਰ ਦੇਸ਼ਾਂ ਦਰਮਿਆਨ ਸੰਬੰਧਾਂ ਦੀ ਇਕ ਮਜ਼ਬੂਤ ਕੜੀ ਰਿਹਾ ਹੈ ਜਿਸ ਲਈ ਮੈਂ ਹਮੇਸ਼ਾ ਤੋਂ ਪ੍ਰਵਾਸੀ ਹਿੰਦੁਸਤਾਨੀਆਂ ਨੂੰ 'ਰਾਸ਼ਟਰਦੂਤ' ਮੰਨਿਆ ਹੈ।'' ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੇ ਬਾਅਦ ਦੇ ਯੁਗ 'ਚ ਉਨ੍ਹਾਂ ਦੇ ਯੋਗਦਾਨ ਲਈ ਪੂਰਾ ਦੇਸ਼ ਸਿੱਖਾਂ ਦਾ ਆਭਾਰੀ ਹੈ।