ਭਾਰਤ ਨੂੰ ਆਪਣੀ ਫੌਜੀ ਤਾਕਤ ਦਿਖਾਉਣ ਬਾਅਦ ਇਮਰਾਨ ਖਾਨ ਨੇ ਦਿੱਤਾ ਸ਼ਾਂਤੀ ਦਾ ਸੁਨੇਹਾ

ਭਾਰਤ ਨੂੰ ਆਪਣੀ ਫੌਜੀ ਤਾਕਤ ਦਿਖਾਉਣ ਬਾਅਦ ਇਮਰਾਨ ਖਾਨ ਨੇ ਦਿੱਤਾ ਸ਼ਾਂਤੀ ਦਾ ਸੁਨੇਹਾ

ਇਸਲਾਮਾਬਾਦ: ਭਾਰਤ-ਪਾਕਿ ਵਿਚਾਲੇ ਵੱਧ ਰਹੇ ਤਣਾਅ ਦਰਮਿਆਨ ਭਾਰਤ ਨੂੰ ਆਪਣੀ ਫੌਜੀ ਤਾਕਤ ਦਿਖਾਉਣ ਤੋੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ “ਅਸੀਂ ਜੰਗ ਨਹੀਂ ਸ਼ਾਂਤੀ ਚਾਹੁੰਦੇ ਹਾਂ। ਜੰਗ ਕਿਸੇ ਵੀ ਮਾਮਲੇ ਦਾ ਹੱਲ ਨਹੀਂ ਹੈ। ਸਾਡਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ। ਅਸੀਂ ਸਿਰਫ਼ ਇਹ ਸਿੱਧ ਕਰਨਾ ਚਾਹੁੰਦੇ ਸੀ ਕਿ ਸਾਡੇ ਕੋਲ ਖ਼ੁਦ ਦੀ ਰੱਖਿਆ ਕਰਨ ਦੀ ਸਮਰੱਥਾ ਹੈ।” 

ਇਮਰਾਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਨਹੀਂ ਚਾਹੁੰਦਾ ਕਿ ਅਤਿਵਾਦੀਆਂ ਲਈ ਉਨ੍ਹਾਂ ਦੀ ਜ਼ਮੀਨ ਦਾ ਇਸਤੇਮਾਲ ਹੋਵੇ। ਅਸੀਂ ਦੋਵੇਂ ਮੁਲਕ ਅਕਲ ਤੇ ਭਰੋਸੇ ਤੋਂ ਕੰਮ ਲਈਏ। ਜੇਕਰ ਜੰਗ ਸ਼ੁਰੂ ਹੁੰਦੀ ਹੈ ਤਾਂ ਇਹ ਮੇਰੇ ਅਤੇ ਮੋਦੀ ਦੇ ਵੱਸ ਦੀ ਗੱਲ ਨਹੀਂ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਵਿਚ ਹੋਏ ਜਾਨੀ ਨੁਕਸਾਨ ਦਾ ਦਰਦ ਉਨ੍ਹਾ ਨੂੰ ਵੀ ਹੈ ਪਰ ਇਸ ਮਸਲੇ ਦਾ ਹੱਲ ਬੈਠ ਕੇ ਕੱਢਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਆਸਿਫ ਗਫੂਰ ਨੇ ਕਿਹਾ, “ਅਸੀਂ ਜੰਗ ਨਹੀਂ ਚਾਹੁੰਦੇ। ਸਗੋਂ ਸ਼ਾਂਤੀ ਦੇ ਰਸਤੇ ਉਤੇ ਚੱਲਣਾ ਚਾਹੁੰਦੇ ਹਾਂ।”