ਮੰਚ ਵੱਲੋਂ ਮਨਾਈ ਗਈ ਨਵ-ਜੰਮੀਆਂ ਬੱਚੀਆਂ ਦੀ ਲੋਹੜੀ -ਡਾਕਟਰ ਖੇੜਾ

ਮੰਚ ਵੱਲੋਂ ਮਨਾਈ ਗਈ ਨਵ-ਜੰਮੀਆਂ ਬੱਚੀਆਂ ਦੀ ਲੋਹੜੀ -ਡਾਕਟਰ ਖੇੜਾ

ਵੱਡੇ ਵੱਡੇ ਅਹੁਦਿਆਂ ਤੇ ਔਰਤਾਂ ਬਿਰਾਜਮਾਨ -ਪ੍ਰਿਤਪਾਲ ਕੌਰ

ਅੰਮ੍ਰਿਤਸਰ ਟਾਈਮਜ਼ ਬਿਊਰੋ
ਫਤਹਿਗੜ੍ਹ ਸਾਹਿਬ
: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਪਿੰਡ ਜੱਲੋਵਾਲ ਵਿਚ ਸੰਸਥਾ ਦੇ ਚੇਅਰਮੈਨ ਪੰਜਾਬ ਹਰਭਜਨ ਸਿੰਘ ਜੱਲੋਵਾਲ ਦੀ ਪ੍ਰਧਾਨਗੀ ਹੇਠ ਧੀਆਂ ਦੀ ਲੋਹੜੀ ਮਨਾਈ ਗਈ।ਇਸ ਮੌਕੇ ਸੈਮੀਨਾਰ ਦਾ ਉਦਘਾਟਨ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਅਤੇ ਰਮਨਦੀਪ ਕੌਰ ਇੰਨਚਾਰਜ ਮਹਿਲਾ ਥਾਣਾ ਫਤਹਿਗੜ੍ਹ ਸਾਹਿਬ ਨੇ ਕੀਤਾ। ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਕਰਨੈਲ ਸਿੰਘ ਡੀ,ਐਸ, ਪੀ, ਖੰਨਾ, ਇੰਸਪੈਕਟਰ ਹਰਮਿੰਦਰ ਸਿੰਘ ਸਰਾਓ ਥਾਣਾ ਮੁਖੀ ਖੇੜੀ ਨੌਧ ਸਿੰਘ, ਕੁਲਵਿੰਦਰ ਸਿੰਘ ਏ,ਐਸ ਆਈ ਇੰਨਚਾਰਜ ਸਾਂਝ ਕੇਂਦਰ ਫਤਹਿਗੜ੍ਹ ਸਾਹਿਬ, ਬਲਜਿੰਦਰ ਸਿੰਘ ਮਾਂਗਟ ਏ,ਐਸ ਆਈ, ਹੈੱਡ ਕਾਂਸਟੇਬਲ ਸੁਰਿੰਦਰ ਪਾਲ, ਮਨਜਿੰਦਰ ਸਿੰਘ ਏ, ਐਸ, ਆਈ, ਸੁਰਿੰਦਰ ਕੌਰ, ਮਨਜੀਤ ਸਿੰਘ ਮੁਨਸ਼ੀ, ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੌਮੀਂ ਕੋ-ਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਰਘਬੀਰ ਸਿੰਘ ਬਡਲਾ, ਹਰਭਜਨ ਸਿੰਘ ਜੱਲੋਵਾਲ,ਹਰਦੀਪ ਸਿੰਘ ਨਸਰਾਲੀ, ਦਲਬੀਰ ਸਿੰਘ ਔਜਲਾ ਅਡਵਾਈਜ਼ਰ ਆਰ ਟੀ ਆਈ ਪੰਜਾਬ ਅਤੇ ਦਵਿੰਦਰ ਸਿੰਘ ਔਜਲਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਸਮੂਹ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਧੀਆਂ ਹਰ ਖੇਤਰ ਵਿਚ ਅੱਗੇ ਹੋ ਕੇ ਮੱਲਾਂ ਮਾਰ ਰਹੀਆਂ ਹਨ ਹੁਣ ਧੀਆਂ ਅਤੇ ਪੁਤਰਾਂ ਵਿੱਚ ਫਰਕ ਨਹੀਂ ਰਿਹਾ। ਇਸ ਮੌਕੇ ਸੰਸਥਾ ਵੱਲੋਂ ਨਵ ਜੰਮੀਆਂ ਬੱਚੀਆਂ ਨੂੰ ਗਰਮ ਕੱਪੜੇ, ਸ਼ਾਲ ਅਤੇ ਲੋਹੜੀ ਵਾਸਤੇ ਮਠਿਆਈਆਂ ਆਦਿ ਦੇ ਕੇ ਸਨਮਾਨਿਤ ਕੀਤਾ ਗਿਆ।ਆਏ ਹੋਏ ਮਹਿਮਾਨਾਂ ਨੂੰ ਮੰਚ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਬਲਜੀਤ ਸਿੰਘ, ਧਰਮ ਸਿੰਘ ਸੱਰਕੱਪੜਾ, ਹਰਵੀਰ ਸਿੰਘ ਅਜਨੇਰ, ਓਂਕਾਰ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ, ਪ੍ਰੀਤਮੁ ਸਿੰਘ, ਰਮਨਦੀਪ ਕੌਰ ਅਤੇ ਜਰਨੈਲ ਸਿੰਘ ਆਦਿ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।