ਬਹਿਬਲ ਕਲਾਂ ਗੋਲੀ ਕਾਂਡ ਦੇ ਗਵਾਹ ਡਾਕਟਰ ਗੁਰਪ੍ਰੀਤ ਸਿੰਘ ਦੀ ਮੌਤ

ਬਹਿਬਲ ਕਲਾਂ ਗੋਲੀ ਕਾਂਡ ਦੇ ਗਵਾਹ ਡਾਕਟਰ ਗੁਰਪ੍ਰੀਤ ਸਿੰਘ ਦੀ ਮੌਤ
ਡਾ. ਗੁਰਪ੍ਰੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗੜ੍ਹ
: ਬਹਿਬਲ ਕਲਾ ਗੋਲੀ ਕਾਂਡ ਦੇ ਗਵਾਹ ਡਾ.ਗੁਰਪ੍ਰੀਤ ਸਿੰਘ ਦੀ ਦਿਨੇਕਾਂਗੜ ਸਾਹਿਬ ਦੇ ਕੋਲ ਭਗਤਾ ਭਾਈ ਕਾ ਰੋਡ 'ਤੇ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਉਹਨਾਂ ਦੀ ਸਿੰਘਣੀ ਵੀ ਨਾਲ ਸੀ ਜੋ ਇਸ ਸਮੇਂ ਬਠਿੰਡਾ ਹਸਪਤਾਲ ਵਿਚ ਦਾਖਲ ਹਨ। ਮਿਲੀ ਜਾਣਕਾਰੀ ਅਨੁਸਾਰ ਡਾ. ਗੁਰਪ੍ਰੀਤ ਸਿੰਘ ਦੀ ਸਿੰਘਣੀ ਦੇ ਸਿਰ ਵਿਚ ਗੰਭੀਰ ਸੱਟ ਤੇ ਮੋਢੇ ਟੁੱਟ ਗਏ ਹਨ। ਦੱਸਣਯੋਗ ਹੈ ਕਿ ਡਾਕਟਰ ਗੁਰਪ੍ਰੀਤ ਸਿੰਘ ਇੱਕ ਚੜ੍ਹਦੀ ਕਲਾ ਵਾਲੇ ਸਿੰਘ ਸਨ ਜਿਨ੍ਹਾਂ ਨੇ ਬਹਿਬਲ ਕਲਾ ਮੋਰਚੇ ਵਿਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ ਸੀ ਤੇ ਉਹ ਇਸ ਗੋਲੀ ਕਾਂਡ ਦੇ ਗਵਾਹ ਵੀ ਸਨ। ਉਹਨਾਂ ਦੀ ਇਸ ਅਚਾਨਕ ਮੌਤ ਨੇ ਇਨਸਾਫ਼ ਦੀ ਲੜਾਈ ਵਿਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ।