ਗੁਰਦਾਸਪੁਰ ਵਿਚ ਹਿੰਦੂ ਸ਼ਿਵ ਸੈਨਾ (ਠਾਕਰੇ) ਦੇ ਆਗੂ ਦਾ ਕਤਲ; ਕਾਰਨਾਂ ਦਾ ਖੁਲਾਸਾ ਹੋਇਆ

ਗੁਰਦਾਸਪੁਰ ਵਿਚ ਹਿੰਦੂ ਸ਼ਿਵ ਸੈਨਾ (ਠਾਕਰੇ) ਦੇ ਆਗੂ ਦਾ ਕਤਲ; ਕਾਰਨਾਂ ਦਾ ਖੁਲਾਸਾ ਹੋਇਆ
ਅਜੇ ਠਾਕੁਰ

ਗੁਰਦਾਸਪੁਰ: ਬੀਤੇ ਕੱਲ੍ਹ ਇੱਥੇ ਹਿੰਦੂ ਸ਼ਿਵ ਸੈਨਾ (ਠਾਕਰੇ) ਦੇ ਉਪ ਪ੍ਰਧਾਨ ਅਜੇ ਠਾਕੁਰ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸ਼ੁਰਕਵਾਰ ਸ਼ਾਮ ਨੂੰ ਪੁਰਾਨਸ਼ਾਲਾ ਵਿਖੇ ਜਦੋਂ 25 ਸਾਲਾ ਅਜੇ ਠਾਕੁਰ ਬਸ ਚੜ੍ਹਨ ਲਈ ਖੜਾ ਸੀ ਤਾਂ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨ ਉਸਨੂੰ ਗੋਲੀ ਮਾਰ ਕੇ ਫਰਾਰ ਹੋ ਗਏ। 

ਐਐਸ ਪੀ ਸਵਰਨਦੀਪ ਸਿੰਘ ਨੇ ਕਿਹਾ ਕਿ ਕਾਤਲਾਂ ਦੀ ਪਛਾਣ ਦੀਪ, ਪ੍ਰਿੰਸ ਅਤੇ ਮੀਤਾ ਨਾਮੀਂ ਨੌਜਵਾਨਾਂ ਵਜੋਂ ਹੋਈ ਹੈ। ਉਹਨਾਂ ਕਿਹਾ ਕਿ ਅਜੇ ਠਾਕੁਰ ਦੀ ਇਹਨਾਂ ਉਪਰੋਕਤ ਨੌਜਵਾਨਾਂ ਨਾਲ ਕੋਈ ਨਿਜੀ ਰੰਜਿਸ਼ ਸੀ ਜਿਸ ਕਾਰਨ ਇਹ ਕਤਲ ਹੋਇਆ ਹੈ।  

ਕਤਲ ਤੋਂ ਬਾਅਦ ਪੂਰੇ ਇਲਾਕੇ ਵਿਚ ਪੁਲਿਸ ਨੇ ਨਾਕੇਬੰਦੀ ਕਰ ਦਿੱਤੀ ਹੈ ਤੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਸ ਘਟਨਾ ਦੇ ਚਸ਼ਮਦੀਦ ਹਿੰਦੂ ਸ਼ਿਵ ਸੈਨਾ (ਠਾਕਰੇ) ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਮੁੱਨਾ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨਾਂ ਵਿਚੋਂ ਇਕ ਨੇ ਠਾਕੁਰ ਦੇ ਨੇੜੇ ਪਹੁੰਚ ਕੇ ਉਸਦੇ ਬਿਲਕੁਲ ਨੇੜਿਓਂ ਗੋਲੀ ਮਾਰੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ