ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਚ-1 ਬੀ ਵੀਜ਼ਾ ਸਾਲ ਦੇ ਅਖੀਰ ਤੱਕ ਮੁਅੱਤਲ ਕੀਤੇ

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਐਚ-1 ਬੀ ਵੀਜ਼ਾ ਸਾਲ ਦੇ ਅਖੀਰ ਤੱਕ ਮੁਅੱਤਲ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਦੇ ਅੰਤ ਤਕ ਐਚ-1 ਬੀ ਵੀਜ਼ਾ ਮੁਅੱਤਲ ਕਰ ਦਿੱਤੇ ਹਨ। ਇਸ ਦਾ ਵੱਡਾ ਅਸਰ ਭਾਰਤੀ ਆਈਟੀ ਕੰਪਨੀਆਂ ਅਤੇ ਭਾਰਤੀ ਕਾਮਿਆਂ 'ਤੇ ਪਵੇਗਾ। ਇਸ ਵੀਜ਼ੇ ਰਾਹੀਂ ਹੀ ਭਾਰਤੀ ਕੰਪਨੀਆਂ ਵੱਲੋਂ ਆਪਣੇ ਟੈਕਨੀਕਲ ਕਾਮੇ ਅਮਰੀਕੀ ਕੰਪਨੀਆਂ ਵਿਚ ਭੇਜੇ ਜਾਂਦੇ ਸਨ।

ਵਾਈਟ ਹਾਊਸ ਨੇ ਕਿਹਾ ਹੈ ਕਿ ਟਰੰਪ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਵਿਚ ਵੱਡੀਆਂ ਤਬਦੀਲੀਆਂ ਲਿਆਉਣ ਜਾ ਰਹੇ ਹਨ। ਇਸ ਤਹਿਤ ਐਚ-1 ਬੀ ਵੀਜ਼ਾ ਦੀਆਂ ਸ਼ਰਤਾਂ ਹੋਰ ਸਖਤ ਕੀਤੀਆਂ ਜਾ ਸਕਦੀਆਂ ਹਨ। ਵੀਜ਼ਾ ਦੇਣ ਲਈ ਤੈਅ ਲੋਟਰੀ ਪ੍ਰਣਾਲੀ ਨੂੰ ਖਤਮ ਕਰਕੇ ਤਨਖਾਹ ਅਧਾਰਤ ਪ੍ਰਣਾਲੀ ਲਿਆਂਦੀ ਜਾ ਰਹੀ ਹੈ। 

ਇਹ ਫੈਂਸਲੇ ਟਰੰਪ ਦੀ "ਅਮੈਰੀਕਨ ਫਰਸਟ" ਨੀਤੀ ਅਧੀਨ ਲਏ ਜਾ ਰਹੇ ਹਨ ਜਿਸ ਲਈ ਹੁਣ ਕੋਰੋਨਾਵਾਇਰਸ ਤੋਂ ਬਾਅਦ ਵਧੀ ਬੇਰੁਜ਼ਗਾਰੀ ਨੇ ਹੋਰ ਸੁਖਾਵਾਂ ਮਾਹੌਲ ਸਿਰਜ ਦਿੱਤਾ ਹੈ।