ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਬਾਦਲ ਦਲ 'ਚ ਨਿੱਕਲੇ ਘੁਬਾਇਆ ਨੇ ਫੜਿਆ ਕਾਂਗਰਸ ਦਾ ਹੱਥ

ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਬਾਦਲ ਦਲ 'ਚ ਨਿੱਕਲੇ ਘੁਬਾਇਆ ਨੇ ਫੜਿਆ ਕਾਂਗਰਸ ਦਾ ਹੱਥ

ਨਵੀਂ ਦਿੱਲੀ: ਫਿਰੋਜ਼ਪੁਰ ਤੋਂ ਐਮਪੀ ਸ਼ੇਰ ਸਿੰਘ ਘੁਬਾਇਆ ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਤੀਫਾ ਦੇਣ ਮਗਰੋਂ ਅੱਜ ਇੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। 

ਇਸ ਮੌਕੇ ਪੰਜਾਬ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਦੀ ਚੇਅਰਮੈਨ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੋਜੂਦ ਸਨ। 

ਘੁਬਾਇਆ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਨਾਲ ਹੁਣ ਗੱਲਾਂ ਦਾ ਬਜ਼ਾਰ ਗਰਮ ਹੋ ਚੁੱਕਿਆ ਹੈ ਕਿ ਫਿਰਜ਼ਪੁਰ ਤੋਂ ਐਮਪੀ ਉਮੀਦਵਾਰ ਦੀ ਟਿਕਟ ਉਨ੍ਹਾਂ ਨੂੰ ਮਿਲ ਸਕਦੀ ਹੈ।