ਕੌਮਾਂਤਰੀ ਕਬੱਡੀ ਖਿਡਾਰੀ ਦਰਸ਼ਨ ਸੂਬੀ  ਚਲ ਵਸਿਆ 

ਕੌਮਾਂਤਰੀ ਕਬੱਡੀ ਖਿਡਾਰੀ ਦਰਸ਼ਨ ਸੂਬੀ  ਚਲ ਵਸਿਆ 

ਅੰਮ੍ਰਿਤਸਰ ਟਾਈਮਜ਼ ਬਿਊਰੋ

 ਚੀਮਾ ਮੰਡੀ : ਕਬੱਡੀ ਦੀ ਦੁਨੀਆਂ ਦਾ ਸੁਪਰ ਸਟਾਰ ਖਿਡਾਰੀ ਦਰਸ਼ਨ ਸਿੰਘ ਸੂਬੀ (60) ਇਸ ਦੁਨੀਆਂ ਵਿੱਚ ਨਹੀਂ ਰਿਹਾ। ਉਨ੍ਹਾਂ ਅਮਰੀਕਾ ਵਿੱਚ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਸੂਬੀ ਕਬੱਡੀ ਨੈਸ਼ਨਲ ਸਟਾਈਲ ਤੇ ਪੰਜਾਬ ਸਟਾਈਲ ਦਾ ਸਟਾਰ ਖਿਡਾਰੀ ਸੀ। 1971 ਤੋਂ ਲੈ ਕੇ 1982 ਤੱਕ ਨਿਰੋਲ ਇਕ ਪਿੰਡ ਦੀ ਟੀਮ ਵਿੱਚ ਜਖੇਪਲ ਦੀ ਪੂਰੇ ਪੰਜਾਬ ਵਿੱਚ ਤੂਤੀ ਬੋਲਦੀ ਸੀ ਤੇ ਸੂਬੀ ਇਸ ਟੀਮ ਦਾ ਸਰਵੋਤਮ ਧਾਵੀ ਸੀ। ਸਪੋਰਟਸ ਸਕੂਲ ਜਲੰਧਰ ਵਿੱਚ ਪੜ੍ਹਦਿਆਂ ਸੰਨ 1977 ਨੂੰ ਅੰਮਿ੍ਤਸਰ ਵਿਖੇ ਹੋਈ 23ਵੀਂ ਸਕੂਲ ਨੈਸ਼ਨਲ ਗੇਮਜ਼ ਵਿੱਚ ਸੂਬੀ ਦੀ ਖੇਡ ਬਦੌਲਤ ਪੰਜਾਬ ਚੈਂਪੀਅਨ ਬਣਿਆ ਸੀ। ਉਸ ਨੇ ਕੁੱਲ ਹਿੰਦ ਅੰਤਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਪਤਾਨੀ ਕੀਤੀ ਸੀ। ਉਹ ਕਬੱਡੀ ਦੀ ਦੁਨੀਆ ਦੇ ਸਾਹ ਅਸਵਾਰ ਬਲਵਿੰਦਰ ਸਿੰਘ ਫਿੱਡੂ ਤੇ ਹਰਪ੍ਰਰੀਤ ਸਿੱਧੂ ਬਾਬਾ ਦਾ ਦੋਸਤ ਸੀ। ਉਸ ਦੀ ਇਸ ਅਚਾਨਕ ਮੌਤ 'ਤੇ ਪਿੰਡ ਜਖੇਪਲ ਦੇ ਜੰਮਪਲ ਉੱਘੇ ਗਾਇਕ ਪੰਮੀ ਬਾਈ, ਡਾ. ਬਲਜੀਤ ਸਿੰਘ ਸਿੱਧੂ,  ਤੁਲਸੀ ਸਿੰਘ ਪੰਜਾਬ ਪੁਲਿਸ, ਖੇਡ ਲੇਖਕ ਮੇਜਰ ਸਿੰਘ ਜਖੇਪਲ,  ਸਰਪੰਚ ਜਖੇਪਲ ਵਾਸ, ਕਬੱਡੀ ਖਿਡਾਰੀ ਸੋਮਾ ਘਰਾਚੋਂ,  ਕੋਚ ਗੁਰਮੇਲ ਦਿੜ੍ਹਬਾ, ਕਬੱਡੀ ਖਿਡਾਰੀ ਸੁਰਿੰਦਰ ਜਖੇਪਲ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।