ਮੋਦੀ ਅਧੀਨ ਭਾਰਤ ਅਜ਼ਾਦ ਦੇਸ਼ ਤੋਂ ਅੰਸ਼ਿਕ ਅਜ਼ਾਦ ਦੇਸ਼ ਵੱਲ - ਫਰੀਡਮ ਹਾਊਸ

ਮੋਦੀ ਅਧੀਨ ਭਾਰਤ ਅਜ਼ਾਦ ਦੇਸ਼ ਤੋਂ ਅੰਸ਼ਿਕ ਅਜ਼ਾਦ ਦੇਸ਼ ਵੱਲ - ਫਰੀਡਮ ਹਾਊਸ

ਅੰਮ੍ਰਿਤਸਰ ਟਾਈਮਜ਼ ਬਿਊਰੋ

 

ਫਰੀਡਮ ਹਾਊਸ ਨਾਮ ਦੀ ਸੰਸਥਾ ਦੁਨੀਆਂ ਵਿੱਚ ਕੋਈ ਦੇਸ਼ ਕਿੰਨਾ ਅਜ਼ਾਦ ਹੈ ਬਾਰੇ ਆਪਣੀ ਰਿਪੋਰਟ ਪੇਸ਼ ਕਰਦੀ ਰਹਿੰਦੀ ਹੈ। ਇਸ ਰਿਪੋਰਟ ਮੁਤਾਬਕ ਭਾਰਤ ਪੂਰਨ ਅਜ਼ਾਦ ਕਦੇ ਵੀ ਨਹੀਂ ਰਿਹਾ ਜਿਵੇਂ ਕਿ ਅਮਰੀਕਾ ਆਦਿ ਮੁਲਕ ਹਨ। ਯਾਦ ਰਹੇ ਤਕਰੀਬਨ 200 ਦੇਸ਼ਾਂ ਵਿੱਚ ਸਿਰਫ 19 ਹੀ ਪੂਰਨ ਅਜ਼ਾਦ ਗਿਣੇ ਜਾਂਦੇ ਹਨ। ਉਸਤੋਂ ਬਾਅਦ ਅਜ਼ਾਦ ਮੁਲਕ ਆਉਂਦੇ ਹਨ ਜਿਹਨਾਂ ਵਿੱਚ ਘੱਟੋ ਘੱਟ ਵੋਟ ਪਾਉਣ ਦੀ ਅਜ਼ਾਦੀ , ਕਨੂੰਨੀ ਸੰਸਥਾਵਾਂ ਜਿਵੇਂ ਸੁਪਰੀਮ ਕੋਰਟ, ਮਨੁੱਖੀ ਅਧਿਕਾਰ ਸੰਸਥਾਵਾਂ ਦੀ ਅਜ਼ਾਦੀ, ਵਿੱਦਿਅਕ ਅਤੇ ਪੱਤਰਕਾਰਾਂ ਦੀ ਅਜ਼ਾਦੀ ਹੋਵੇ ਆਉਂਦੇ ਹਨ।

ਪਰ ਫਰੀਡਮ ਹਾਊਸ ਮੁਤਾਬਕ ਹੁਣ ਭਾਰਤ ਅੰਸ਼ਿਕ ਅਜ਼ਾਦ ਮੁਲਕ ਵਿੱਚ ਆ ਗਿਆ ਹੈ ਜਿਸ ਵਿੱਚ ਸਿਰਫ ਵੋਟ ਪਾਉਣ ਦਾ ਅਧਿਕਾਰ ਹੀ ਲੋਕਾਂ ਕੋਲ ਰਹਿ ਜਾਂਦਾ ਹੈ ਪਰ ਕਨੂੰਨ, ਮਨੁੱਖੀ ਅਧਿਕਾਰ, ਵਿੱਦਿਅਕ ਅਤੇ ਪੱਤਰਕਾਰਾਂ ਦੀ ਅਜ਼ਾਦੀ ਕੁਚਲ ਦਿੱਤੀ ਜਾਂਦੀ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਬੀ ਜੇ ਪੀ ਨੇ ਸੁਪਰੀਮ ਕੋਰਟ, ਮੀਡੀਆ ਤੇ ਵਿੱਦਿਅਕ ਅਦਾਰਿਆਂ ਵਿੱਚ ਅਜ਼ਾਦੀ ਖਤਮ ਕਰ ਦਿੱਤੀ ਹੈ ਅਤੇ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਸੰਸਥਾਵਾਂ ਵੀ ਦੇਸ਼ ਛੱਡ ਕੇ ਦੌੜ ਗਈਆਂ ਹਨ।

ਇਸ ਲਿਸਟ ਵਿੱਚ ਅਗਲਾ ਪੜਾਅ ਤਾਨਾਸ਼ਾਹੀ ਹੁੰਦਾ ਹੈ ਜਿਸ ਵੱਲ ਮੋਦੀ ਅਧੀਨ ਭਾਰਤ ਵੱਧ ਰਿਹਾ ਹੈ। ਫਰੀਡਮ ਹਾਊਸ ਮੁਤਾਬਕ ਦੁਨੀਆਂ ਵਿੱਚ ਪਿਛਲੇ 15 ਸਾਲਾਂ ਤੋਂ ਲਗਾਤਾਰ ਅਜ਼ਾਦੀ ਦਾ ਘਾਣ ਹੋ ਰਿਹਾ ਹੈ ਤੇ ਗਰਾਫ ਡਿੱਗਦਾ ਹੀ ਜਾ ਰਿਹਾ ਹੈ।