ਅਮਰੀਕਾ ਦੀ ਸਰਕਾਰੀ ਇਮਾਰਤ 'ਚ ਗੋਲੀਬਾਰੀ; 12 ਦੀ ਮੌਤ, 6 ਜ਼ਖਮੀ

ਅਮਰੀਕਾ ਦੀ ਸਰਕਾਰੀ ਇਮਾਰਤ 'ਚ ਗੋਲੀਬਾਰੀ; 12 ਦੀ ਮੌਤ, 6 ਜ਼ਖਮੀ

ਵਾਸ਼ਿੰਗਟਨ: ਅਮਰੀਕਾ ਦੇ ਸੂਬੇ ਵਰਜੀਨੀਆ ਵਿੱਚ ਅੱਜ ਇੱਕ ਸਰਕਾਰੀ ਇਮਾਰਤ ਅੰਦਰ ਇੱਕ ਸਖਸ਼ ਨੇ ਅੰਨੇਵਾਹ ਗੋਲੀਆਂ ਚਲਾ ਕੇ 12 ਲੋਕਾਂ ਨੂੰ ਕਤਲ ਕਰ ਦਿੱਤਾ ਜਦਕਿ 6 ਲੋਕ ਗੰਭੀਰ ਜ਼ਖਮੀ ਹੋਏ ਹਨ। 

ਪੁਲਿਸ ਵੱਲੋਂ ਕੀਤੀ ਕਾਰਵਾਈ ਵਿੱਚ ਹਮਲਾਵਰ ਮਾਰਿਆ ਗਿਆ ਹੈ। ਪੁਲਿਸ ਅਫਸਰ ਜੇਮਸ ਨੇ ਦੱਸਿਆ ਕਿ ਹਮਲਾਵਰ ਅਤੇ ਪੁਲਿਸ ਦਰਮਿਆਨ ਹੋਈ ਗੋਲੀਬਾਰੀ ਵਿੱਚ ਇੱਕ ਪੁਲਿਸ ਅਫਸਰ ਵੀ ਜ਼ਖਮੀ ਹੋਇਆ ਹੈ।

ਸ਼ੱਕੀ ਹਮਲਾਵਰ ਦੀ ਪਛਾਣ ਡੀਵੇਨ ਕਰੇਡੋਕ ਵਜੋਂ ਹੋਈ ਹੈ। 
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ