ਭਾਰਤੀ ਸਟੇਟ ਬੈਂਕ ਦੀ ਬਠਿੰਡਾ ਜ਼ੋਨਲ ਬਰਾਂਚ 'ਚ ਅੱਗ ਲੱਗੀ; ਸਾਰਾ ਰਿਕਾਰਡ ਸੜ ਕੇ ਸੁਆਹ ਹੋਇਆ

ਭਾਰਤੀ ਸਟੇਟ ਬੈਂਕ ਦੀ ਬਠਿੰਡਾ ਜ਼ੋਨਲ ਬਰਾਂਚ 'ਚ ਅੱਗ ਲੱਗੀ; ਸਾਰਾ ਰਿਕਾਰਡ ਸੜ ਕੇ ਸੁਆਹ ਹੋਇਆ
ਸੰਕੇਤਕ ਤਸਵੀਰ

ਬਠਿੰਡਾ: ਭਾਰਤੀ ਸਟੇਟ ਬੈਂਕ ਦੀ ਬਠਿੰਡਾ ਸਥਿਤ ਜ਼ੋਨਲ ਬਰਾਂਚ ਵਿੱਚ ਅੱਜ ਅੱਗ ਲੱਗ ਗਈ ਜਿਸ 'ਚ ਬੈਂਕ ਦੀ ਪਹਿਲੀ ਮੰਜਿਲ 'ਤੇ ਪਿਆ ਰਿਕਾਰਡ ਅਤੇ ਸਮਾਨ ਅੱਗ ਨਾਲ ਸੜ ਕੇ ਤਬਾਹ ਹੋ ਗਿਆ। 

ਅੱਜ ਸਵੇਰੇ 5 ਵਜੇ ਬੈਂਕ ਦੇ ਸਕਿਉਰਟੀ ਗਾਰਡ ਨੇ ਬੈਂਕ ਦੀ ਇਮਾਰਤ ਵਿੱਚੋਂ ਧੂੰਆ ਨਿੱਕਲਦਾ ਦੇਖਿਆ ਤਾਂ ਉਸਨੇ ਬੈਂਕ ਅਫਸਰਾਂ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ।

ਮੁੱਢਲੀ ਜਾਂਚ ਤੋਂ ਕਿਹਾ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ। ਇਹ ਅੱਗ ਬੈਂਕ ਦੇ ਉਸ ਕਮਰੇ ਵਿੱਚ ਲੱਗੀ ਜਿੱਥੇ ਰਿਕਾਰਡ ਪਿਆ ਸੀ ਅਤੇ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।