ਕਿਸਾਨ ਐਂਥਮ 2 ਦੇ ਨਾਲ ਸ੍ਰੀ ਬਰਾੜ ਇੱਕ ਵਾਰ ਫੇਰ ਅਜੋਕੇ ਕਿਸਾਨੀ ਸੰਘਰਸ਼ ਦੇ ਹਾਲਾਤਾਂ ਨੂੰ ਬਿਆਨ ਕਰਦੇ ਹੋਏ..

ਕਿਸਾਨ ਐਂਥਮ 2 ਦੇ ਨਾਲ ਸ੍ਰੀ ਬਰਾੜ ਇੱਕ ਵਾਰ ਫੇਰ ਅਜੋਕੇ ਕਿਸਾਨੀ ਸੰਘਰਸ਼ ਦੇ ਹਾਲਾਤਾਂ ਨੂੰ ਬਿਆਨ ਕਰਦੇ ਹੋਏ..

 ਔਰਤਾਂ ਅਤੇ ਬੱਚਿਆ ਦੀ ਸ਼ਮੂਲੀਅਤ

ਸਰਬਜੀਤ ਕੌਰ 'ਸਰਬ'

ਕਿਸਾਨੀ ਸੰਘਰਸ਼ ਦਾ ਆਗਾਜ਼ ਬੇਸ਼ੱਕ ਬਜ਼ੁਰਗਾਂ  ਤੋਂ ਸ਼ੁਰੂ ਹੋਇਆ ਪਰ ਇਸ ਦੇ ਨਾਲ ਨਾਲ ਨੌਜਵਾਨ ਸ਼ਕਤੀ ਮੋਢੇ ਨਾਲ ਮੋਢਾ ਲਾ ਕੇ ਆਪਣਾ ਯੋਗਦਾਨ ਪਾਉਂਦੀ ਰਹੀ।ਨੌਜਵਾਨ ਸ਼ਕਤੀ ਦਾ ਇਹ ਯੋਗਦਾਨ ਬੇਸ਼ੱਕ ਸੰਗੀਤ ਦੇ ਜ਼ਰੀਏ ਹੀ ਕਿਉਂ ਨਾ ਹੋਵੇਂ । ਸੰਗੀਤ ਹੀ ਮਨੁੱਖੀ ਮਨ ਉੱਤੇ ਅਜਿਹਾ ਅਸਰ ਕਰਦਾ ਹੈ ਜੋ ਉਸ ਦੇ ਪ੍ਰਬਲ ਵੇਗ ਨੂੰ  ਉਤਸ਼ਾਹਿਤ ਕਰ ਕੇ ਸਮੇਂ ਦੇ ਹਾਲਾਤਾਂ ਨਾਲ  ਲੜਨਾ ਸਿਖਾ ਦਿੰਦਾ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਾਰ ਗਾਇਕ ਅਤੇ ਲਿਖਾਇਕ  ਸ੍ਰੀ ਬਰਾੜ ਨੇ ਜੋ ਕਿਸਾਨੀ ਸੰਘਰਸ਼ ਦੇ ਹਾਲਾਤਾਂ ਨੂੰ ਵੇਖ ਕੇ ਕਿਸਾਨ ਐਂਥਮ ਪਹਿਲਾ  ਕੱਢਿਆ ਸੀ ਉਸ ਨੂੰ  ਲੋਕਾਂ ਦੁਆਰਾ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਸੋ ਇਕ ਵਾਰ ਫਿਰ ਸ੍ਰੀ ਬਰਾੜ ਕਿਸਾਨ ਐਂਥਮ 2 ਦੇ ਨਾਲ ਇਕ ਵਾਰ ਫਿਰ ਕਿਸਾਨੀ ਹਾਲਾਤਾਂ ਦੇ ਸੰਘਰਸ਼ ਨੂੰ ਲੋਕਾਂ ਸਾਹਮਣੇ ਬਿਆਨ ਕਰ ਰਹੇ ਹਨ, ਪਹਿਲੇ ਦੀ ਤਰ੍ਹਾਂ ਇਸ ਗਾਣੇ ਵਿੱਚ ਵੀ ਮਨਕੀਰਤ , ਨਿਸ਼ਾਵਨ, ਜੱਸ, ਪ੍ਰਵਾਹ, ਅਫਸਾਨਾ, ਸ੍ਰੀ ,ਖ਼ੁਸ਼, ਸ਼ਿਪਰਾ, ਰੁਪਿੰਦਰ, ਗੁਰਜਾਜ਼, ਕਾਰਾਜ਼ ਦੇ ਸਮੂਹਿਕ ਇਕੱਠ ਨੇ ਬਹੁਤ ਹੀ ਵਧੀਆ ਰੰਗ ਬੰਨ ਕੇ ਕਿਸਾਨੀ ਸੰਘਰਸ਼ ਨੂੰ ਇਕ ਹੋਰ ਹੌਂਸਲਾ ਦਿੱਤਾ ।ਜਿਸ ਵਿੱਚ ਇਨ੍ਹਾਂ ਨੇ ਠੰਢ ਅਤੇ ਗਰਮੀ ਦੇ ਹਾਲਾਤਾਂ ਵਿੱਚ ਜੂਝਦੇ ਹੋੋਏ ਕਿਸਾਨਾਂ ਦੇ ਦਰਦ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ  ਜਿਨ੍ਹਾਂ ਨੂੰ ਵੇਖ ਕੇ ਹਰ ਇਕ ਜਾਗਦੀ ਜ਼ਮੀਰ ਵਾਲਾ ਇਨਸਾਨ ਅੰਦਰੋਂ ਹੀ ਰੋ ਪੈਂਦਾ ਹੈ । ਕਿਸਾਨੀ ਸੰਘਰਸ਼ ਦੇ ਅਜੋਕੇ ਹਾਲਾਤਾਂ ਨੂੰ ਬਿਆਨ ਕਰਦਾ ਇਹ ਗੀਤ  ਨੌਜੁਆਨੀ  ਵਿੱਚ ਵੀ ਜੋਸ਼ ਭਰਦਾ ਹੈ। ਇਸ ਗੀਤ ਵਿਚ  ਔਰਤਾਂ  ਅਤੇ ਬੱਚਿਆ ਦੀ ਸ਼ਮੂਲੀਅਤ ਦਾ ਜ਼ਿਕਰ ਇਹ ਬਿਆਨ ਕਰਦਾ ਹੈ ਕਿ ਕਿਸਾਨੀ ਸੰਘਰਸ਼ ਮਰਦਾ ਦਾ ਨਹੀਂ ਕੁਦਰਤ ਦੀ ਸਿਰਜੀ ਮਨੁੱਖਤਾ ਦਾ ਬਣ ਗਿਆ ਹੈ। ਜਿਸ ਵਿਚ ਬੱਚੇ, ਔਰਤਾਂ, ਨੌਜਵਾਨ, ਬਜ਼ੁਰਗ ਹਰ ਇਕ ਰੂਹ ਸ਼ਾਮੀਲ ਹੈ ਜੋ ਆਪਣੇ ਹੱਕਾਂ ਅਤੇ ਹੋਂਦ ਲਈ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ। ਅਜਿਹੇ ਗੀਤ ਆਉਣ ਨਾਲ ਸੰਗੀਤ ਦੀ ਦੁਨੀਆਂ ਵਿਚ ਵੀ ਬਦਲਾਅ ਆ ਰਿਹਾ ਹੈ।