ਟੀਕਾਕਰਨ ਮੁਹਿੰਮ ਵਿੱਚ ਜਾਨਸਨ ਐਂਡ ਜਾਨਸਨ ਕੰਪਨੀ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਸ਼ਾਮਿਲ ਕੀਤਾ ਗਿਆ..

ਟੀਕਾਕਰਨ ਮੁਹਿੰਮ ਵਿੱਚ ਜਾਨਸਨ ਐਂਡ ਜਾਨਸਨ ਕੰਪਨੀ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਸ਼ਾਮਿਲ ਕੀਤਾ ਗਿਆ..

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਰਿਜ਼ਨੋ: ਅਮਰੀਕਾ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਉਹਨਾਂ ਦੇ ਪ੍ਰਸ਼ਾਸਨ ਦੇ ਪਹਿਲੇ 100 ਦਿਨਾਂ ਦੌਰਾਨ 100 ਮਿਲੀਅਨ ਅਮਰੀਕੀ ਲੋਕਾਂ ਨੂੰ ਕੋਰੋਨਾ ਵਾਇਰਸ ਟੀਕਾ ਲਗਾਉਣ ਦੇ ਮਿੱਥੇ ਗਏ ਟੀਚੇ ਨੂੰ ਪੂਰਾ ਕਰਨ ਲਈ, ਟੀਕਾਕਰਨ ਮੁਹਿੰਮ ਵਿੱਚ ਜਾਨਸਨ ਐਂਡ ਜਾਨਸਨ  ਕੰਪਨੀ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸ ਕੰਪਨੀ ਦੇ ਟੀਕੇ ਦੀ ਵੰਡ ਕਰਨ ਵਾਲੇ ਲੋਕਾਂ ਲਈ ਇਹ ਬਹੁਤ ਹੀ ਮਹੱਤਵਪੂਰਨ ਪਲ ਸਨ।

ਇਸ ਸੰਬੰਧੀ ਮੈਕਕੇਸਨ ਵਿਖੇ, ਜਿੱਥੋਂ ਕਿ  ਜਾਨਸਨ ਐਂਡ ਜਾਨਸਨ ਕੰਪਨੀ ਦੇ ਟੀਕੇ ਦੀ ਪਹਿਲੀ ਖੇਪ ਭੇਜੀ ਗਈ ਹੈ, ਦੇ ਬਕਸਿਆਂ 'ਤੇ ਕਰਮਚਾਰੀਆਂ ਵੱਲੋਂ "ਸਿਹਤਮੰਦ ਬਣੋ" ਆਦਿ ਸੰਦੇਸ਼ ਲਿਖੇ ਗਏ ਹਨ। ਇਹਨਾਂ ਟੀਕਿਆਂ ਦੀ ਕੈਂਟਕੀ ਸਹੂਲਤ ਦੇ ਸੁਪਰਵਾਈਜ਼ਰ ਕੈਮਰੇਨ ਬ੍ਰਾਊਨ ਅਨੁਸਾਰ ਇਸ ਅਭਿਆਨ ਦੇ ਸ਼ੁਰੂ ਹੋਣ ਨਾਲ ਕਈ ਕਰਮਚਾਰੀਆਂ ਨੇ ਬਕਸਿਆਂ 'ਤੇ ਆਪਣੇ ਸੁਨੇਹਿਆਂ ਦੇ ਨਾਲ ਦਸਤਖ਼ਤ ਕੀਤੇ ਹਨ। ਇੱਕ ਖੁਰਾਕ ਵਾਲਾ ਇਸ ਕੰਪਨੀ ਦਾ ਟੀਕਾ ਨਿਯਮਤ ਰੈਫ੍ਰਿਜਰੇਸ਼ਨ ਦੇ ਨਾਲ ਕਮਿਊਨਿਟੀ ਸਿਹਤ ਕੇਂਦਰਾਂ ਅਤੇ ਪੇਂਡੂ ਅਮਰੀਕਾ ਵਿੱਚ ਆਸਾਨੀ ਨਾਲ ਪਹੁੰਚ ਸਕਦਾ ਹੈ। ਇਸ ਲਈ ਬ੍ਰਾਊਨ ਅਨੁਸਾਰ ਇਹਨਾਂ ਦੀ ਵੰਡ ਕੋਈ ਕੰਮ ਨਹੀਂ ਸਗੋਂ ਇੱਕ ਮਿਸ਼ਨ ਹੈ।