2019 'ਚ ਵਿਸ਼ਵ ਭਰ 'ਚ 93.1 ਕਰੋੜ ਟਨ ਖਾਣਾ ਹੋਇਆ ਬਰਬਾਦ

2019 'ਚ ਵਿਸ਼ਵ ਭਰ 'ਚ 93.1 ਕਰੋੜ ਟਨ ਖਾਣਾ ਹੋਇਆ ਬਰਬਾਦ

 ਹਰ ਸਾਲ 90 ਲੱਖ ਲੋਕਾਂ ਦੀ ਭੁੱਖਮਰੀ ਨਾਲ ਹੋ ਜਾਂਦੀ ਏ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਹਰ ਸਾਲ 90 ਲੱਖ ਲੋਕਾਂ ਦੀ ਭੁੱਖਮਰੀ ਨਾਲ ਹੋ ਜਾਂਦੀ ਏ ਮੌਤ ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਿਕ ਸਾਲ 2019 'ਚ ਦੁਨੀਆ ਭਰ 'ਚ 93.1 ਕਰੋੜ ਟਨ ਖਾਣਾ ਬਰਬਾਦ ਹੋਇਆ । ਇਸ 'ਚ ਭਾਰਤ ਦੇ ਘਰਾਂ 'ਚ ਬਰਬਾਦ ਹੋਏ ਭੋਜਨ ਦੀ ਮਾਤਰਾ 6 ਕਰੋੜ 87 ਲੱਖ ਟਨ ਹੈ । ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ ਤੇ ਉਸ ਦੇ ਭਾਈਵਾਲ ਸੰਗਠਨ ਡਬਲਿਊ.ਆਰ.ਏ.ਪੀ. ਵਲੋਂ ਜਾਰੀ 'ਫੂਡ ਵੇਸਟ ਇੰਡੈਕਸ ਰਿਪੋਰਟ 2021' 'ਚ ਕਿਹਾ ਗਿਆ ਹੈ ਕਿ 2019 'ਚ 93 ਕਰੋੜ 10 ਲੱਖ ਟਨ ਖਾਣਾ ਬਰਬਾਦ ਹੋਇਆ, ਜਿਸ 'ਚ 61 ਫੀਸਦੀ ਖਾਣਾ ਘਰਾਂ ਤੋਂ, 26 ਫੀਸਦੀ ਫੂਡ ਸੇਵਾਵਾਂ ਤੇ 13 ਫੀਸਦੀ ਖੁਦਰਾ ਖੇਤਰ 'ਚ ਬਰਬਾਦ ਹੋਇਆ ।

ਰਿਪੋਰਟ ਮੁਤਾਬਿਕ ਇਹ ਇਸ਼ਾਰਾ ਕਰਦਾ ਹੈ ਕਿ ਦੁਨੀਆਭਰ ਦੇ ਕੁੱਲ ਭੋਜਨ ਉਤਪਾਦਨ ਦਾ 17 ਫੀਸਦੀ ਹਿੱਸਾ ਬਰਬਾਦ ਹੋਇਆ । ਜ਼ਿਕਰਯੋਗ ਹੈ ਕਿ ਹਰ ਸਾਲ 90 ਲੱਖ ਲੋਕਾਂ ਦੀ ਭੁੱਖਮਰੀ ਨਾਲ ਮੌਤ ਹੋ ਜਾਂਦੀ ਹੈ ।