26 ਜਨਵਰੀ ਨੂੰ ਲਾਲ ਕਿਲ੍ਹੇ ਵੱਲ ਨਹੀਂ ਜਾਣਗੀਆਂ ਕਿਸਾਨ ਜਥੇਬੰਦੀਆਂ

26 ਜਨਵਰੀ ਨੂੰ ਲਾਲ ਕਿਲ੍ਹੇ ਵੱਲ ਨਹੀਂ ਜਾਣਗੀਆਂ ਕਿਸਾਨ ਜਥੇਬੰਦੀਆਂ


ਅੰਮ੍ਰਿਤਸਰ ਟਾਈਮਜ਼ ਬਿਊਰੋ

ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਸਪਸ਼ਟ ਕੀਤਾ ਹੈ ਕਿ 26 ਜਨਵਰੀ ਨੂੰ ਦਿੱਲੀ ਵਿਚ ਕਿਸਾਨਾਂ ਦੀ ਪਰੇਡ ਕਰਨ ਦੇ ਪ੍ਰੋਗਰਾਮ ਬਾਰੇ ਜੋ ਕਿਹਾ ਜਾ ਰਿਹਾ ਹੈ ਕਿ ਕਿਸਾਨ 26 ਜਨਵਰੀ ਨੂੰ ਹੁੰਦੀ ਫੌਜ ਦੀ ਪਰੇਡ ਵਾਲੀ ਥਾਂ 'ਤੇ ਲਾਲ ਕਿਲ੍ਹੇ ਵੱਲ ਜਾਣਗੇ, ਇਹ ਸਹੀ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਦੀ ਪਰੇਡ ਸ਼ਾਂਤਮਈ ਤਰੀਕੇ ਨਾਲ ਹੋਵੇਗੀ ਅਤੇ ਉਸਦੇ ਰੂਟ ਸਬੰਧੀ ਸਾਰੀ ਜਾਣਕਾਰੀ 15 ਜਨਵਰੀ ਦੀ ਬੈਠਕ ਤੋਂ ਬਾਅਦ ਸਾਂਝੀ ਕੀਤੀ ਜਾਵੇਗੀ।