ਚੀਨ ਪਾਕਿਸਤਾਨ ਦੇ ਏਕੇ ਤੋਂ ਫਿਕਰਾਂ ਵਿਚ ਭਾਰਤ

ਚੀਨ ਪਾਕਿਸਤਾਨ ਦੇ ਏਕੇ ਤੋਂ ਫਿਕਰਾਂ ਵਿਚ ਭਾਰਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤੀ ਫੌਜ ਦੇ ਮੁਖੀ ਐਮ ਐਮ ਨਾਰਵਾਨੇ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਚੀਨ ਭਾਰਤ ਲਈ ਵੱਡਾ ਖਤਰਾ ਹਨ ਅਤੇ ਦੋਵਾਂ ਦੇ ਗਠਜੋੜ ਦੇ ਖਤਰੇ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਭਾਰਤੀ ਫੌਜ ਮੁਖੀ ਨੇ ਕਿਹਾ ਹੈ ਕਿ ਭਾਰਤੀ ਫੌਜ ਨੂੰ ਇਕੋ ਸਮੇਂ ਦੋ ਫਰੰਟਾਂ 'ਤੇ ਲੜਾਈ ਲਈ ਤਿਆਰੀ ਕਰਨੀ ਚਾਹੀਦੀ ਹੈ ਕਿਉਂਕਿ ਚੀਨ ਅਤੇ ਪਾਕਿਸਤਾਨ ਦਰਮਿਆਨ ਸਾਂਝ ਮਜ਼ਬੂਤ ਹੋ ਰਹੀ ਹੈ।