ਦਿੱਲੀ ਗਏ ਕਿਸਾਨ ਭਾਰਤੀ ਕਾਨੂੰਨ ਪਾੜ੍ਹ ਕੇ ਵਾਪਸ ਮੁੜੇ; ਬੇਸਿੱਟਾ ਰਹੀ ਬੈਠਕ

ਦਿੱਲੀ ਗਏ ਕਿਸਾਨ ਭਾਰਤੀ ਕਾਨੂੰਨ ਪਾੜ੍ਹ ਕੇ ਵਾਪਸ ਮੁੜੇ; ਬੇਸਿੱਟਾ ਰਹੀ ਬੈਠਕ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਦੇ ਸੱਦੇ 'ਤੇ ਅੱਜ ਦਿੱਲੀ ਗਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਕਿਸੇ ਮੰਤਰੀ ਨਾਲ ਬਿਠਾਉਣ ਦੀ ਥਾਂ ਗੱਲਬਾਤ ਲਈ ਖੇਤੀਬਾੜੀ ਮਹਿਕਮੇ ਦੇ ਸਕੱਤਰ ਨਾਲ ਬਿਠਾ ਦਿੱਤਾ ਗਿਆ। ਇਸ 'ਤੇ ਰੋਹ ਵਿਚ ਆਏ ਕਿਸਾਨਾਂ ਨੇ ਬੈਠਕ ਦਾ ਬਾਈਕਾਟ ਕਰਦਿਆਂ ਭਾਰਤ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਪਾੜ੍ਹ ਕੇ ਵਿਰੋਧ ਕੀਤਾ।

ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੁਲਾਕਾਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਰਵਾਈ ਜਾਵੇ। 

ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ 15 ਅਕਤੂਬਰ ਨੂੰ ਸਵੇਰੇ 11 ਵਜੇ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਵਿਚ ਬੈਠਕ ਬੁਲਾਈ ਗਈ ਹੈ, ਜਿੱਥੇ ਸੰਘਰਸ਼ ਦੇ ਅਗਲੇ ਪੜਾਅ ਬਾਰੇ ਫੈਂਸਲਾ ਕੀਤਾ ਜਾਵੇਗਾ।