ਆਈਆਈਟੀ ਜਾਂਚ ਕਮੇਟੀ ਨੇ ਵੀ ਫੈਜ਼ ਦੀ ਕਵਿਤਾ ਪੜ੍ਹਨ ਨੂੰ ਗਲਤ ਕਰਾਰ ਦਿੱਤਾ

ਆਈਆਈਟੀ ਜਾਂਚ ਕਮੇਟੀ ਨੇ ਵੀ ਫੈਜ਼ ਦੀ ਕਵਿਤਾ ਪੜ੍ਹਨ ਨੂੰ ਗਲਤ ਕਰਾਰ ਦਿੱਤਾ

ਕਾਨਪੁਰ: ਭਾਰਤ ਵੱਲੋਂ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਆਈਆਈਟੀ ਕਾਨਪੁਰ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਮਸ਼ਹੂਰ ਕਵੀ ਫੈਜ਼ ਅਹਿਮਦ ਫੈਜ਼ ਦੀ ਇਕ ਕਵਿਤਾ ਗਾਉਣ ਨਾਲ ਪੈਦਾ ਹੋਏ ਵਿਵਾਦ ਬਾਰੇ ਬਣਾਈ ਗਈ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਵਿਚ ਕਿਹਾ ਹੈ ਕਿ ਫੈਜ਼ ਦੀ ਸ਼ਾਇਰੀ ਪੜ੍ਹਨੀ 'ਸਮੇਂ ਅਤੇ ਥਾਂ ਦੇ ਲਿਹਾਜ ਨਾਲ ਸਹੀ ਨਹੀਂ ਸੀ'। ਜਾਂਚ ਕਮੇਟੀ ਨੇ ਇਸ ਮਾਮਲੇ 'ਚ ਨਾਮਜ਼ਦ ਕੀਤੇ ਗਏ ਪੰਜ ਪ੍ਰੋਫੈਸਰਾਂ ਅਤੇ ਛੇ ਵਿਦਿਆਰਥੀਆਂ ਦੀ ਕਾਉਂਸਲਿੰਗ ਕਰਨ ਦਾ ਵੀ ਹੁਕਮ ਦਿੱਤਾ ਹੈ। 

ਦੱਸ ਦਈਏ ਕਿ ਆਈਆਈਟੀ ਕਾਨਪੁਰ ਦੇ ਵਿਦਿਆਰਥੀਆਂ ਦੇ ਇਕ ਸਮੂਹ ਵੱਲੋਂ 17 ਦਸੰਬਰ ਨੂੰ ਸੀਏਏ ਖਿਲਾਫ ਵਿਰੋਧ ਪ੍ਰਦਰਸ਼ਨ ਦੌਰਾਨ ਫੈਜ਼ ਅਹਿਮਦ ਫੈਜ਼ ਦੀ ਕਵਿਤਾ ਪੜ੍ਹੀ ਗਈ ਸੀ। ਇਸ ਕਵਿਤਾ ਨੂੰ ਸੀਏਏ ਸਮਰਥਕਾਂ ਵੱਲੋਂ ਦੇਸ਼ ਵਿਰੋਧੀ ਐਲਾਨਦਿਆਂ ਕਾਰਵਾਈ ਦੀ ਮੰਗ ਕੀਤੀ ਗਈ ਸੀ। 

ਆਈਆਈਟੀ ਕਾਨਪੁਰ ਦੇ ਇਕ ਕੱਚੇ ਪ੍ਰੋਫੈਸਰ ਵਸ਼ੀ ਮੰਤ ਸ਼ਰਮਾ ਨੇ ਸ਼ਿਕਾਇਤ ਕਰਦਿਆਂ ਕਿਹਾ ਸੀ ਕਿ ਫੈਜ਼ ਦੀ ਕਵਿਤਾ ਪੜ੍ਹਨ ਨਾਲ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ ਹੈ। 

ਇਸ ਵਿਵਾਦ ਸਬੰਧੀ ਉਸ ਸਮੇਂ ਪੰਜਾਬ ਦੇ ਪੱਤਰਕਾਰ ਕਰਮਜੀਤ ਸਿੰਘ ਵੱਲੋਂ ਇਹ ਲੇਖ ਲਿਖਿਆ ਗਿਆ ਸੀ, ਜਿਸਨੂੰ ਪਾਠਕ ਇਸ ਲਿੰਕ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹਨ:

ਕੁਕਨੁਸ ਦੀ ਰਾਖ ਵਿੱਚੋਂ ਫਿਰ ਜਨਮੀ ਫੈਜ਼ ਦੀ ਉਹ ਨਜ਼ਮ (ਕਰਮਜੀਤ ਸਿੰਘ ਚੰਡੀਗੜ੍ਹ )

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।